ਮੱਤੇਵਾੜਾ ਪ੍ਰੋਜੈਕਟ ਹੋਵੇਗਾ ਰੱਦ – ਮੁੱਖ ਮੰਤਰੀ ਭਗਵੰਤ ਮਾਨ

0
10272

ਚੰਡੀਗੜ੍ਹ/ਲੁਧਿਆਣਾ | ਭਗਵੰਤ ਮਾਨ ਸਰਕਾਰ ਨੇ ਮੱਤੇਵਾੜਾ ਪ੍ਰੋਜੈਕਟ ਰੱਦ ਕਰਨ ਦਾ ਫੈਸਲਾ ਲਿਆ ਹੈ। ਅੱਜ ਚੰਡੀਗੜ੍ਹ ਵਿੱਚ ਮੱਤੇਵਾੜਾ ਐਕਸ਼ਨ ਕਮੇਟੀ ਦੀ ਮੁੱਖ ਮੰਤਰੀ ਨਾਲ ਮੀਟਿੰਗ ਹੋਈ ਹੈ। ਇਸ ਦੌਰਾਨ ਸਰਕਾਰ ਨੇ ਇਹ ਫੈਸਲਾ ਲਿਆ।

ਐਤਵਾਰ ਨੂੰ ਹੀ ਮੱਤੇਵਾੜਾ ਪ੍ਰੋਜੈਕਟ ਰੱਦ ਕਰਵਾਉਣ ਨੂੰ ਲੈ ਕੇ ਮੱਤੇਵਾੜਾ ਵਿੱਚ ਕਈ ਸੰਗਠਨ ਇਕੱਠੇ ਹੋਏ ਸਨ। ਇਸ ਤੋਂ ਬਾਅਦ ਅੱਜ ਮੀਟਿੰਗ ਹੋਈ ਸੀ।

ਫਿਲਹਾਲ ਮੀਟਿੰਗ ਚੱਲ ਰਹੀ ਹੈ। ਟੈਕਸਟਾਇਲ ਪ੍ਰੋਜੈਕਟ ਕਿੱਥੇ ਲੱਗੇਗਾ ਇਸ ਬਾਰੇ ਹਾਲੇ ਕੋਈ ਜਾਣਕਾਰੀ ਨਹੀਂ ਆਈ ਹੈ।