ਮਾਨਸਾ : ਆਨਲਾਈਨ ਧੋਖਾਧੜੀ ਦਾ ਸ਼ਿਕਾਰ ਹੋਇਆ ਬੈਂਕ ਮੁਲਾਜ਼ਮ, ਐਪ ਡਾਊਨਲੋਡ ਕਰਵਾ ਖਾਤੇ ‘ਚੋਂ ਉਡਾਏ ਪੌਣੇ 7 ਲੱਖ

0
2309

ਮਾਨਸਾ | ਇਥੋਂ ਇਕ ਸਾਈਬਰ ਧੋਖਾਧੜੀ ਦਾ ਨਵਾਂ ਮਾਮਲਾ ਸਾਹਮਣੇ ਆਇਆ ਹੈ। ਸਟੇਟ ਬੈਂਕ ਆਫ ਇੰਡੀਆ ਦੀ ਸ਼ਾਖਾ ਬਰੇਟਾ ਦੇ ਇਕ ਮੁਲਾਜ਼ਮ ਨਾਲ ਸਾਈਬਰ ਠੱਗਾਂ ਵੱਲੋਂ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਧੋਖਾਧੜੀ ਦੇ ਸ਼ਿਕਾਰ ਹੋਏ SBI ਬ੍ਰਾਂਚ ਕਰਮਚਾਰੀ ਦੀ ਸ਼ਿਕਾਇਤ ‘ਤੇ ਕਾਰਵਾਈ ਕਰਦੇ ਹੋਏ ਥਾਣਾ ਬਰੇਟਾ ਦੀ ਪੁਲਿਸ ਨੇ ਇਕ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

57% of all fraud incidents in India are 'platform' frauds, says report -  BusinessToday

ਜਾਣਕਾਰੀ ਮੁਤਾਬਕ SBI ਸ਼ਾਖਾ ਬਰੇਟਾ ‘ਚ ਬਤੌਰ ਸਬ-ਅਕਾਊਂਟੈਂਟ ਤਾਇਨਾਤ ਸ਼ਾਂਤੀ ਸਰੂਪ ਨੂੰ ਡਿਊਟੀ ਦੌਰਾਨ ਇਕ ਫੋਨ ਆਇਆ, ਜਿਸ ‘ਚ ਠੱਗਾਂ ਨੇ ਕੇਂਦਰ ਸਰਕਾਰ ਦੀ ਐਪ ਯੂ.ਟੀ.ਐੱਸ. ਦਾ ਏਜੰਟ ਦੱਸਿਆ ਸੀ ਅਤੇ ਕੁਝ ਐਪਸ ਨੂੰ ਡਾਊਨਲੋਡ ਕਰਨ ਲਈ ਕਿਹਾ ਸੀ।

ਸ਼ਾਂਤੀ ਸਰੂਪ ਵਲੋਂ ਅਜਿਹਾ ਕਰਨ ‘ਤੇ ਮੋਬਾਇਲ ਦਾ ਇਕ ਕੋਡ ਉਸ ਠੱਗ ਦੇ ਕੋਲ ਚਲਾ ਗਿਆ ਅਤੇ ਇਸ ਦੀ ਮਦਦ ਨਾਲ ਉਸ ਦੇ ਬੈਂਕ ਖਾਤੇ ‘ਚੋਂ 6 ਲੱਖ 77 ਹਜ਼ਾਰ 74 ਰੁਪਏ ਕਢਵਾ ਲਏ। ਪੀੜਤ ਨੇ ਜ਼ਿਲ੍ਹਾ ਪੁਲਿਸ ਸਟੇਸ਼ਨ ਵਿਚ ਸ਼ਿਕਾਇਤ ਦੇ ਕੇ ਇਨਸਾਫ਼ ਦੀ ਮੰਗ ਕੀਤੀ ਹੈ। ਮਾਮਲੇ ਦੀ ਜਾਂਚ ਤੋਂ ਬਾਅਦ ਪੁਲਿਸ ਨੇ ਰੌਨੀ ਘੋਸ਼ ਪੁੱਤਰ ਇੰਦਰਜੀਤ ਘੋਸ਼ ਵਾਸੀ ਹੁਗਲੀ, ਪੱਛਮੀ ਬੰਗਾਲ, (ਭਾਰਤ) ਖ਼ਿਲਾਫ਼ ਆਈ.ਟੀ. ਐਕਟ ਦੀ ਧਾਰਾ 420 ਅਤੇ ਧਾਰਾ 66-ਡੀ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।