ਦਿੱਲੀ ਦੇ 400 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇਣ ਵਾਲਾ ਗ੍ਰਿਫਤਾਰ, ਮੁਲਜ਼ਮ 12ਵੀਂ ਦਾ ਵਿਦਿਆਰਥੀ

0
874

ਨਵੀਂ ਦਿੱਲੀ, 14 ਜਨਵਰੀ | ਦਿੱਲੀ ਪੁਲਿਸ ਨੇ ਮੰਗਲਵਾਰ ਨੂੰ ਦਿੱਲੀ ਦੇ 400 ਸਕੂਲਾਂ ‘ਚ ਬੰਬ ਦੀ ਫਰਜ਼ੀ ਧਮਕੀ ਦੇਣ ਵਾਲੇ ਮੁਲਜ਼ਮ ਨੂੰ ਫੜ ਲਿਆ। ਪੁਲਿਸ ਅਨੁਸਾਰ ਮੁਲਜ਼ਮ 12ਵੀਂ ਜਮਾਤ ਦਾ ਵਿਦਿਆਰਥੀ ਹੈ। ਉਸ ਦਾ ਪਰਿਵਾਰ ਇੱਕ ਐਨਜੀਓ ਦੇ ਸੰਪਰਕ ਵਿਚ ਸੀ, ਜੋ ਅਫਜ਼ਲ ਗੁਰੂ ਦੀ ਫਾਂਸੀ ਦਾ ਵਿਰੋਧ ਕਰ ਰਹੀ ਸੀ।

ਭਾਜਪਾ ਦੇ ਬੁਲਾਰੇ ਸੁਧਾਂਸ਼ੂ ਤ੍ਰਿਵੇਦੀ ਨੇ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪ੍ਰੈੱਸ ਕਾਨਫਰੰਸ ‘ਚ ਕਿਹਾ ਕਿ ਹਰ ਕੋਈ ਜਾਣਦਾ ਹੈ ਕਿ ‘ਆਪ’ ਦੇ ਉਨ੍ਹਾਂ ਗੈਰ ਸਰਕਾਰੀ ਸੰਗਠਨਾਂ ਨਾਲ ਡੂੰਘੇ ਸਬੰਧ ਹਨ, ਜਿਨ੍ਹਾਂ ਨੇ ਅਫਜ਼ਲ ਗੁਰੂ ਦੀ ਫਾਂਸੀ ਦਾ ਵਿਰੋਧ ਕੀਤਾ ਸੀ। ਫਰਵਰੀ 2015 ‘ਚ ਅਫਜ਼ਲ ਗੁਰੂ ਦੀ ਬਰਸੀ ‘ਤੇ ‘ਟੁਕੜੇ-ਟੁਕੜੇ’ ਦੇ ਨਾਅਰੇ ਲਾਏ ਗਏ ਸਨ ਅਤੇ ‘ਆਪ’ ਨੇ ਉਸ ਫਾਈਲ ਨੂੰ ਮਹੀਨਿਆਂ ਤੱਕ ਬੰਦ ਰੱਖਿਆ ਸੀ। ‘ਆਪ’ ਨੂੰ ਅੱਗੇ ਆ ਕੇ ਇਨ੍ਹਾਂ ਸਵਾਲਾਂ ਦਾ ਜਵਾਬ ਦੇਣਾ ਚਾਹੀਦਾ ਹੈ।

ਦਰਅਸਲ ਮਈ ਤੋਂ ਦਸੰਬਰ 2024 ਤੱਕ ਦਿੱਲੀ ਨੂੰ 50 ਬੰਬ ਧਮਕੀਆਂ ਭੇਜੀਆਂ ਗਈਆਂ ਸਨ। ਇਸ ਵਿਚ ਸਿਰਫ਼ ਸਕੂਲ ਹੀ ਨਹੀਂ ਸਗੋਂ ਹਸਪਤਾਲ, ਹਵਾਈ ਅੱਡੇ ਅਤੇ ਏਅਰਲਾਈਨ ਕੰਪਨੀਆਂ ਵੀ ਸ਼ਾਮਲ ਹਨ। ਇਸ ਮਹੀਨੇ 4 ਵਾਰ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ।