ਫਗਵਾੜਾ 2 ਅਗਸਤ |- ਮਾਹਿਲਪੁਰ ਫਗਵਾੜਾ ਰੋਡ ‘ਤੇ ਪੈਂਦੇ ਪਿੰਡ ਪਾਲਦੀ ਅੱਡੇ ‘ਤੇ ਆਲੂਆਂ ਵਾਲੇ ਸਟੋਰ ਦੇ ਕੋਲ ਇਕ ਥਾਰ ਗੱਡੀ ਦਰੱਖਤ ਨਾਲ ਟਕਰਾਉਣ ਨਾਲ ਦੋ ਨੌਜਵਾਨਾਂ ਦੀ ਮੌਤ ਹੋ ਗਈ। ਥਾਣਾ ਮਾਹਿਲਪੁਰ ਦੀ ਪੁਲਿਸ ਨੇ ਮੌਕੇ ‘ਤੇ ਜਾ ਕੇ ਥਾਰ ਗੱਡੀ ਤੇ ਲਾਸ਼ਾਂ ਕਬਜ਼ੇ ਵਿਚ ਲੈਕੇ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਢਾਡਾ ਖ਼ੁਰਦ ਦੇ ਸਰਪੰਚ ਗੁਰਦੀਪ ਸਿੰਘ ਦਾ ਲੜਕਾ ਹਰਸ਼ ਮਾਨ ਆਪਣੇ ਮਿੱਤਰ ਨਾਲ ਥਾਰ ਗੱਡੀ ‘ਚ ਸਵਾਰ ਹੋ ਕੇ ਮਾਹਿਲਪੁਰ ਤੋਂ ਆਪਣੇ ਪਿੰਡ ਢਾਡਾ ਖ਼ੁਰਦ ਨੂੰ ਵਾਪਿਸ ਆ ਰਿਹਾ ਸੀ ਜਦੋਂ ਉਹ ਪਾਲਦੀ ਆਲੂਆਂ ਵਾਲੇ ਸਟੋਰ ਕੋਲ ਪਹੁੰਚਾ ਤਾਂ ਗੱਡੀ ਦਾ ਬੈਲੰਸ ਵਿਗੜਨ ਕਰਕੇ ਗੱਡੀ ਇਕ ਦਰਖੱਤ ਨਾਲ ਜਾ ਟਕਰਾਈ ਜਿਸ ਨਾਲ ਹਰਸ਼ ਮਾਨ ਦੀ ਮੌਕੇ ‘ਤੇ ਮੌਤ ਹੋ ਗਈ ਅਤੇ ਦੂਜੇ ਸਾਥੀ ਦੀ ਹਸਪਤਾਲ ‘ਚ ਮੌਤ ਹੋ ਗਈ। ਥਾਣਾ ਮਾਹਿਲਪੁਰ ਦੀ ਪੁਲਿਸ ਨੇ ਵਾਹਨ ਤੇ ਲਾਸ਼ਾਂ ਕਬਜ਼ੇ ਵਿਚ ਲੈਕੇ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀਅਗਸਤ।