ਕੈਸ਼ ਫਾਰ ਕਵੈਰੀ ਮਾਮਲੇ ‘ਚ ਮਹੂਆ ਮੋਇਤਰਾ ਦੀ ਸੰਸਦ ਮੈਂਬਰਸ਼ਿਪ ਰੱਦ, ਲੋਕ ਸਭਾ ‘ਚ ਮਤਾ ਹੋਇਆ ਪਾਸ

0
971

ਨਵੀਂ ਦਿੱਲੀ, 8 ਦਸੰਬਰ | ਸੰਸਦ ਦਾ ਸਰਦ ਰੁੱਤ ਸੈਸ਼ਨ 4 ਦਸੰਬਰ ਤੋਂ ਜਾਰੀ ਹੈ। ਅੱਜ ਸੈਸ਼ਨ ਦਾ 5ਵਾਂ ਦਿਨ ਸੀ। ਲੋਕ ਸਭਾ ਵਿਚ ਅੱਜ ਟੀਐੱਮਸੀ ਸਾਂਸਦ ਮਹੂਆ ਮੋਇਤਰਾ ਦੇ ਕੈਸ਼ ਫਾਰ ਕਵੈਰੀ ਮਾਮਲੇ ਵਿਚ ਲੋਕ ਸਭਾ ਏਥਿਕਸ ਕਮੇਟੀ ਰਿਪੋਰਟ ਪੇਸ਼ ਕੀਤੀ ਗਈ।

ਰਿਪੋਰਟ ਵਿਚ ਮਹੂਆ ਮੋਇਤਰਾ ਦੀ ਸੰਸਦ ਮੈਂਬਰਸ਼ਿਪ ਰੱਦ ਕਰਨ ਦੀ ਸਿਫਾਰਸ਼ ਕੀਤੀ ਗਈ ਸੀ। ਲੋਕ ਸਭਾ ਵਿਚ ਚਰਚਾ ਤੋਂ ਬਾਅਦ ਪ੍ਰਸਤਾਵ ‘ਤੇ ਵੋਟਿੰਗ ਹੋਈ, ਜਿਸ ਨੂੰ ਸਵੀਕਾਰ ਕਰ ਲਿਆ ਗਿਆ। ਇਸ ਤਰ੍ਹਾਂ ਮਹੂਆ ਮੋਇਤਰਾ ਦੀ ਸੰਸਦ ਮੈਂਬਰਸ਼ਿਪ ਰੱਦ ਕਰ ਦਿੱਤੀ ਗਈ ਹੈ।

Mahua Moitra Latest News, Updates in Hindi | महुआ मोइत्रा के समाचार और अपडेट - AajTakਚਰਚਾ ਦੌਰਾਨ ਕਾਂਗਰਸ ਨੇ ਇਸ ਗੱਲ ‘ਤੇ ਇਤਰਾਜ਼ ਪ੍ਰਗਟਾਇਆ ਕਿ ਰਿਪੋਰਟ ਸਦਨ ਵਿਚ ਪੇਸ਼ ਕੀਤੇ ਜਾਣ ਦੇ ਸਿਰਫ 2 ਘੰਟਿਆਂ ਬਾਅਦ ਹੀ ਚਰਚਾ ਕਰਵਾਈ ਜਾ ਰਹੀ ਹੈ। ਕਾਂਗਰਸ ਨੇ ਰਿਪੋਰਟ ਪੜ੍ਹਨ ਲਈ 3-4 ਦਿਨ ਦਾ ਸਮਾਂ ਮੰਗਿਆ ਸੀ। ਕਾਂਗਰਸ ਸਾਂਸਦ ਮਨੀਸ਼ ਤਿਵਾੜੀ ਨੇ ਕਿਹਾ ਕਿ ਏਥਿਕਸ ਕਮੇਟੀ ਕੋਲ ਕਿਸੇ ਨੂੰ ਸਜ਼ਾ ਦੇਣ ਦਾ ਅਧਿਕਾਰ ਨਹੀਂ ਹੈ। ਉਨ੍ਹਾਂ ਨੇ ਭਾਜਪਾ ‘ਤੇ ਦੋਸ਼ ਲਗਾਇਆ ਕਿ ਮਹੂਆ ਮੋਇਤਰਾ ਖਿਲਾਫ ਫੈਸਲਾ ਲੈਣ ਲਈ ਮਜਬੂਰ ਕੀਤਾ ਗਿਆ ਹੈ। ਭਾਜਪਾ ਵੱਲੋਂ ਹਿਨਾ ਗਾਵਿਤ ਨੇ ਚਰਚਾ ਵਿਚ ਹਿੱਸਾ ਲਿਆ ਤੇ ਕਿਹਾ ਕਿ ਇਹ ਸਾਧਾਰਨ ਮਾਮਲਾ ਨਹੀਂ ਹੈ। ਇਸ ਕਾਰਨ ਪੂਰੇ ਦੇਸ਼ ਵਿਚ ਸਾਂਸਦਾਂ ਦਾ ਅਕਸ ਖਰਾਬ ਹੋਇਆ ਹੈ। ਦੂਜੇ ਪਾਸੇ ਟੀਐੱਮਸੀ ਨੇ ਮੰਗ ਕੀਤੀ ਕਿ ਪਾਰਟੀ ਵੱਲੋਂ ਮਹੂਆ ਮੋਇਤਰਾ ਨੂੰ ਗੱਲ ਰੱਖਣ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ।