ਜਲੰਧਰ ‘ਚ ਇਕ 20 ਸਾਲ ਦੇ ਨੌਜਵਾਨ ਨੇ ਏਐਸਆਈ ‘ਤੇ ਚੜਾਈ ਗੱਡੀ

    0
    3535

    ਜਲੰਧਰ . ਸ਼ਹਿਰ ਵਿਚ ਕਰਫਿਊ ਦੀ ਉਲੰਘਣਾ ਕਰਨ ਵਾਲਿਆ ਨੂੰ ਰੋਕਣ ਲਈ ਚੱਪੇ-ਚੱਪੇ ‘ਤੇ ਪੁਲਿਸ ਤਇਨਾਤ ਹੈ। ਅੱਜ ਸ਼ਹਿਰ ‘ਚ ਕਰਫਿਊ ਵਿਚ 4 ਘੰਟਿਆਂ ਦੀ ਢਿੱਲ ਦਿੱਤੀ ਗਈ ਹੈ ਇਸ ਹੀ ਢਿੱਲ ਦਾ ਫਾਇਦਾ ਚੁੱਕਦਿਆ ਇਕ 20 ਸਾਲ ਦੇ ਨੌਜਵਾਨ ਨੇ ਮਿਲਕਬਾਰ ਚੌਂਕ ਰੋਡ ‘ਤੇ ਡਿਊਟੀ ਦੇ ਰਹੇ ਏਐਸਆਈ ‘ਤੇ ਗੱਡੀ ਚੜਾਅ ਦਿੱਤੀ। ਨੌਜਵਾਨ ਨੇ 400 ਮੀਟਰ ਤਕ ਏਐਸਆਈ ਨੂੰ ਗੱਡੀ ਦੇ ਬੋਨਟ ‘ਤੇ ਚੜਾਅ ਕੇ ਗੱਡੀ ਚਲਾਈ ਹਾਲਾਂਕਿ ਏਐਸਆਈ ਨੂੰ ਕੋਈ ਸੱਟ ਨਹੀਂ ਲੱਗੀ ਪਰ ਨੌਜਵਾਨ ਦੀ ਇਸ ਹਰਕਤ ਨੇ ਪੁਲਿਸ ਨੂੰ ਚਿੰਤਾ ਵਿਚ ਪਾ ਦਿੱਤਾ ਸੀ।