ਕਿਸਾਨ ਨਾਲ ਮੋਢੇ ਨਾਲ ਮੋਢਾ ਜੋੜ ਕੇ ਤੁਰਨ ਵਾਲੀ ਬੀਬੀ ਮਹਿੰਦਰ ਕੌਰ ਦਾ ਅਦਾਰਾ ‘ਰਾਗ’ ਕਰੇਗਾ 1 ਲੱਖ ਦੀ ਰਾਸ਼ੀ ਨਾਲ ਸਨਮਾਨ

0
2731

ਜਲੰਧਰ | ਪੰਜਾਬੀ ਦੇ ਸਾਹਿਤਕ ਪਰਚੇ ਅਦਾਰਾ ਰਾਗ ਨੇ ਮਾਤਾ ਮਹਿੰਦਰ ਕੌਰ ਨੂੰ 1 ਲੱਖ ਰੁਪਏ ਦੀ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ। ਪਿੰਡ ਬਹਾਦਰਗੜ੍ਹ ਦੀ ਰਹਿਣ ਵਾਲੀ ਮਾਤਾ ਮਹਿੰਦਰ ਕੌਰ ਕਿਸਾਨਾਂ ਨਾਲ ਧਰਨੇ ਵਿਚ ਸ਼ਾਮਲ ਹੈ।

ਮੈਗਜੀਨ ‘ਰਾਗ’ ਦੇ ਮੁੱਖ ਸੰਪਾਦਕ ਇੰਦਰਜੀਤ ਸਿੰਘ ਪੁਰੇਵਾਲ ਤੇ ਅਜੈ ਤਨਵੀਰ ਦਾ ਕਹਿਣਾ ਹੈ ਕਿ ਬੇਬੇ ਨੂੰ ਇਹ ਸਨਮਾਨ ਦੇਣਾ ਮੋਦੀ ਸਰਕਾਰ ਵਿਰੁੱਧ ਚੱਲ ਰਹੇ ਕਿਸਾਨਾਂ ਦੇ ਧਰਨੇ ਨੂੰ ਹੋਰ ਵੀ ਮਕਬੂਲੀਅਤ ਪ੍ਰਦਾਨ ਕਰਨ ਹੈ।

ਮੈਗਜੀਨ ‘ਰਾਗ’ ਵਲੋਂ ਪਹਿਲਾਂ ਵੀ ਕਈ ਸਨਮਾਨ ਦਿੱਤੇ ਗਏ ਹਨ। ਕੁਝ ਮਹੀਨੇ ਪਹਿਲਾਂ ਰਾਗ ਵਲੋਂ ਬਾਰਵੀਂ ਕਲਾਸ ‘ਚੋਂ ਮੋਹਰੀ ਰਹੀ ਮਾਨਸਾ ਜ਼ਿਲ੍ਹੇ ਦੇ ਪਿੰਡ ਬਾਜੇਵਾਲਾ ਦੀ ਗਰੀਬ ਪਰਿਵਾਰ ਨਾਲ ਸੰਬੰਧਿਤ ਵਿਦਿਆਰਥਣ ਜਸਪ੍ਰੀਤ ਕੌਰ ਬਾਜੇਵਾਲਾ ਨੂੰ ਵੀ ਇੱਕ ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਸੀ।

ਜ਼ਿਕਰਯੋਗ ਹੈ ਕਿ ਬੇਬੇ ਮਹਿੰਦਰ ਕੌਰ ਇਨੀਂ ਦਿਨੀਂ ਮੀਡੀਆ ‘ਚ ਕਿਸਾਨਾਂ ਦੇ ਦਿੱਲੀ ਮੋਰਚੇ ਵਾਂਗ ਹੀ ਲੋਕ ਲਬਾਂ ‘ਤੇ ਛਾਈ ਹੋਈ ਹੈ। ਬਾਲੀਵੁੱਡ ਐਕਟਰ ਕੰਗਣਾ ਰਣੌਤ ਵਲੋਂ ਬੇਬੇ ਪ੍ਰਤੀ ਕੀਤੀ ਭੱਦੀ ਤੇ ਗ਼ੈਰ ਜ਼ਿੰਮੇਵਾਰਾਨਾ ਟਿੱਪਣੀ ਦੀ ਜੰਮ ਕੇ ਆਲੋਚਨਾ ਹੋ ਰਹੀ ਹੈ। ਬੇਬੇ ਨੇ ਮੀਡੀਆ ਨਾਲ ਕੀਤੀ ਗੱਲਬਾਤ ਤੇ ਉਸ ਦੀ ਬਣੀ ਵੀਡੀਓ ਤੋਂ ਸਾਫ ਉਜ਼ਾਗਰ ਹੁੰਦਾ ਹੈ ਕਿ ਮਾਤਾ ਜਿੱਥੇ ਕਿਸਾਨ ਘੋਲ ‘ਚ ਡੱਟ ਕੇ ਮੂਹਰੇ ਖੜੇ ਹੋਣ ਵਾਲੀ ਦਲੇਰ ਬੀਬੀ ਹੈ ਉੱਥੇ ਉਹ ਘਰ ਤੇ ਖੇਤਾਂ ਦਾ ਸਾਰਾ ਕੰਮ ਕਰਨ ‘ਚ ਦੋ ਕਦਮ ਹੋਰਾਂ ਨਾਲੋਂ ਅੱਗੇ ਹੈ।