ਮਹਾਰਾਸ਼ਟਰ : ਮਾਮੂਲੀ ਝਗੜੇ ਪਿੱਛੋਂ ਪਤੀ ਨੇ ਪਤਨੀ ਦੇ ਮਾਰੀਆਂ ਗੋਲ਼ੀਆਂ, ਘਬਰਾਹਟ ‘ਚ ਆਪ ਨੂੰ ਵੀ ਪਿਆ ਦਿਲ ਦਾ ਦੌਰਾ

0
684

ਮਹਾਰਾਸ਼ਟਰ| ਮਹਾਰਾਸ਼ਟਰ ਦੇ ਠਾਣੇ ਸ਼ਹਿਰ ਵਿਚ 56 ਸਾਲਾ ਵਿਅਕਤੀ ਨੇ ਕਥਿਤ ਤੌਰ ਉਤੇ ਆਪਣੀ ਪਤਨੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਪਰ ਇਸ ਤੋਂ ਤੁਰਤ ਬਾਅਦ ਹੀ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਵੀ ਮੌਤ ਹੋ ਗਈ।

ਇਹ ਘਟਨਾ ਕਲਵਾ ਦੇ ਕੁੰਭਾਰ ਅਲੀ ਵਿਚ ਸਥਿਤ ਯਸ਼ਵੰਤ ਨਿਵਾਸ ਬਿਲਡਿੰਗ ਵਿਚ ਸ਼ੁੱਕਰਵਾਰ ਰਾਤ ਕਰੀਬ 10.15 ਵਜੇ ਵਾਪਰੀ। ਪੁਲਿਸ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਦਲੀਪ ਸਾਲਵੀ ਅਤੇ ਉਸ ਦੀ 51 ਸਾਲਾ  ਪਤਨੀ ਪ੍ਰਮਿਲਾ ਵਜੋਂ ਹੋਈ ਹੈ।

ਸ਼ੁੱਕਰਵਾਰ ਰਾਤ ਨੂੰ ਸਲਵੀ ਦੇ ਘਰ ਪਰਤਣ ਤੋਂ ਤੁਰਤ ਬਾਅਦ ਪਤੀ ਪਤਨੀ ਵਿਚਾਲੇ ਝਗੜਾ ਹੋ ਗਿਆ। ਗੁੱਸੇ ਵਿਚ ਆ ਕੇ ਪਤੀ ਨੇ ਆਪਣਾ ਰਿਵਾਲਵਰ ਕੱਢ ਕੇ ਆਪਣੀ ਪਤਨੀ ਉਤੇ ਦੋ ਗੋਲੀਆਂ ਚਲਾ ਦਿੱਤੀਆਂ, ਜਿਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਤੋਂ ਤੁਰਤ ਬਾਅਦ ਸਾਲਵੀ ਜ਼ਮੀਨ ‘ਤੇ ਡਿੱਗ ਗਿਆ ਅਤੇ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ। ਪੁਲਿਸ ਨੇ ਕੇਸ ਦਰਜ ਕਰਕੇ ਲਾਸ਼ਾਂ ਪੋਸਟਮਾਰਟਮ ਲਈ ਭੇਜ ਦਿੱਤੀਆਂ ਹਨ।