ਲੁਧਿਆਣਾ, 24 ਜਨਵਰੀ| ਲੁਧਿਆਣਾ ‘ਚ ਪਤਨੀ ਨੇ ਆਪਣੇ ਪਤੀ ਦਾ ਕਤਲ ਕਰ ਦਿਤਾ। ਲੜਾਈ ਦੌਰਾਨ ਔਰਤ ਨੇ ਕਟਰ ਬਲੇਡ ਨਾਲ ਪਤੀ ਦਾ ਗਲਾ ਵੱਢ ਦਿਤਾ। ਉਸ ਨੂੰ ਖੂਨ ਨਾਲ ਲੱਥਪੱਥ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ‘ਚ ਲੈ ਲਿਆ। ਪੁਲਿਸ ਨੇ ਔਰਤ ਨੂੰ ਹਿਰਾਸਤ ‘ਚ ਲੈ ਲਿਆ ਹੈ।
ਮ੍ਰਿਤਕ ਦੀ ਪਛਾਣ ਗੌਰਵ ਕੁਮਾਰ ਵਾਸੀ ਬਸੰਤ ਨਗਰ ਵਜੋਂ ਹੋਈ ਹੈ। ਉਸ ਦੇ ਘਰ ਹੀ ਹੌਜ਼ਰੀ ਦੇ ਕੱਪੜਿਆਂ ਦੀ ਦੁਕਾਨ ਸੀ। ਉਹ ਘਰ ਦੀ ਉਪਰਲੀ ਮੰਜ਼ਿਲ ‘ਤੇ ਆਪਣੇ ਦੋ ਬੱਚਿਆਂ ਅਤੇ ਪਤਨੀ ਨਾਲ ਰਹਿੰਦਾ ਸੀ।
ਜਦੋਂ ਜ਼ਿਆਦਾ ਖੂਨ ਵਹਿਣ ਲੱਗਾ ਤਾਂ ਪਰਿਵਾਰਕ ਮੈਂਬਰ ਗੌਰਵ ਨੂੰ ਹਸਪਤਾਲ ਲੈ ਗਏ ਪਰ ਇਸ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਚੁੱਕੀ ਸੀ। ਜੋਧੇਵਾਲ ਥਾਣਾ ਇੰਚਾਰਜ ਪਰਮਦੀਪ ਨੇ ਦੱਸਿਆ ਕਿ ਘਟਨਾ ਸਮੇਂ ਗੌਰਵ ਅਤੇ ਸੋਨਮ ਦਾ 11 ਸਾਲਾ ਬੱਚਾ ਘਰ ਵਿੱਚ ਮੌਜੂਦ ਸੀ। ਪੁਲਿਸ ਉਸ ਦੇ ਬਿਆਨ ਦਰਜ ਕਰੇਗੀ। ਪੁਲਿਸ ਨੇ ਸੋਨਮ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਉਸ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾਵੇਗੀ।