ਲੁਧਿਆਣਾ | ਖੰਨਾ ਦੇ ਥਾਣਾ ਸਦਰ ਅਧੀਨ ਕੋਟ ਚੋਕੀ ਪੁਲਿਸ ਵਲੋਂ ਚੋਰਾਂ ‘ਤੇ ਰੇਡ ਕੀਤੀ ਗਈ ਤਾਂ ਉਨ੍ਹਾਂ ਵਲੋਂ ਰੇਡ ਕਰਨ ਗਈ ਪੁਲਿਸ ਪਾਰਟੀ ਉਪਰ ਹਮਲਾ ਕਰ ਦਿੱਤਾ ਗਿਆ, ਜਿਸ ਵਿੱਚ ਕੋਟ ਚੋਕੀ ਇੰਚਾਰਜ ਦੀ ਪੱਗ ਲੱਥ ਗਈ ਅਤੇ ਉਨ੍ਹਾਂ ਦੇ ਨੱਕ ‘ਤੇ ਸੱਟ ਵੱਜੀ, ਜਿਸ ਕਾਰਨ ਉਨ੍ਹਾਂ ਨੂੰ ਖੰਨਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ।
ਇਸ ‘ਤੇ ਕਾਰਵਾਈ ਕਰਦਿਆਂ ਪੁਲਿਸ ਵਲੋਂ ਹਮਲਾ ਕਰਨ ਵਾਲੇ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪੁਲਿਸ ਵਲੋਂ ਇੱਕ ਲੜਕੀ ਸਮੇਤ ਪਰਿਵਾਰ ਦੇ ਚਾਰ ਮੈਂਬਰਾਂ ਨੂੰ ਕਾਬੂ ਕੀਤਾ ਗਿਆ ਹੈ। ਇਸ ਦੀ ਜਾਣਕਾਰੀ ਖੰਨਾ ਦੇ ਡੀਐਸਪੀ ਵਿਲੀਅਮ ਜੈਜ਼ੀ ਨੇ ਇਕ ਪ੍ਰੈਸ ਕਾਨਫ਼ਰੰਸ ਦੌਰਾਨ ਦਿੱਤੀ।