ਲੁਧਿਆਣਾ : ਛੁੱਟੀਆਂ ‘ਤੇ ਘੁੰਮਣ ਗਏ ਜੱਜ ਦੇ ਘਰ ਨੂੰ ਵੀ ਚੋਰਾਂ ਨੇ ਨਹੀਂ ਬਖਸ਼ਿਆ, ਗੀਜ਼ਰ ਸਮੇਤ ਟੂਟੀਆਂ ਕੀਤੀਆਂ ਚੋਰੀ

0
361

ਲੁਧਿਆਣਾ | ਇਥੋਂ ਇਕ ਚੋਰੀ ਦੀ ਘਟਨਾ ਸਾਹਮਣੇ ਆਈ ਹੈ। ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹਨ ਕਿ ਜ਼ਿਲੇ ਦੇ ਐਡੀਸ਼ਨਲ ਸੈਸ਼ਨ ਜੱਜ ਦੀ ਕੋਠੀ ਨੂੰ ਵੀ ਨਹੀਂ ਬਖਸ਼ਿਆ। ਚੋਰਾਂ ਨੇ ਜੱਜ ਦੀ ਕੋਠੀ ‘ਚ ਦਾਖਲ ਹੋ ਕੇ ਸਾਮਾਨ ਚੋਰੀ ਕੀਤਾ। ਇਥੋਂ ਤੱਕ ਕਿ ਬਾਥਰੂਮ ‘ਚੋਂ ਟੂਟੀਆਂ ਵੀ ਲੈ ਗਏ। ਜੱਜ ਰਵਦੀਪ ਹੁੰਦਲ ਦੇ ਗੰਨਮੈਨ ਨੇ ਪੁਲਿਸ ਨੂੰ ਬਿਆਨ ਦਰਜ ਕਰਵਾਏ ਹਨ। 6 ਮਾਰਚ ਨੂੰ ਜੱਜ ਛੁੱਟੀਆਂ ਕਾਰਨ ਚੰਡੀਗੜ੍ਹ ਗਏ ਸਨ। 9 ਮਾਰਚ ਨੂੰ ਵਾਪਸ ਆਏ ਤਾਂ ਕੋਠੀ ਵਿਚ ਸਾਰਾ ਸਾਮਾਨ ਖਿਲਰਿਆ ਸੀ।


ਕੋਠੀ ਦੇ ਬਾਥਰੂਮ ਵਿਚੋਂ ਚੋਰ ਗੀਜ਼ਰ ਅਤੇ ਟੂਟੀਆਂ ਵੀ ਲੈ ਗਏ। ਲੋਕ ਕਹਿ ਰਹੇ ਹਨ ਕਿ ਇਲਾਕੇ ਵਿਚ ਸੈਸ਼ਨ ਜੱਜ ਦਾ ਘਰ ਵੀ ਸੁਰੱਖਿਅਤ ਨਹੀਂ ਹੈ ਤਾਂ ਪੁਲਿਸ ਆਮ ਲੋਕਾਂ ਦੀ ਸੁਰੱਖਿਆ ਦਾ ਪ੍ਰਬੰਧ ਕਿਵੇਂ ਕਰੇਗੀ। ਇਲਾਕਾ ਪੁਲਿਸ ਅਨੁਸਾਰ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ।