ਲੁਧਿਆਣਾ | ਇਥੋਂ ਇਕ ਚੋਰੀ ਦੀ ਘਟਨਾ ਸਾਹਮਣੇ ਆਈ ਹੈ। ਸ਼ਹਿਰ ਦੇ ਓਰੇਨ ਬਿਊਟੀ ਅਕੈਡਮੀ ਨੂੰ 3 ਚੋਰਾਂ ਨੇ ਨਿਸ਼ਾਨਾ ਬਣਾਇਆ। ਚੋਰਾਂ ਨੇ ਤੜਕੇ ਘਟਨਾ ਨੂੰ ਅੰਜਾਮ ਦਿੱਤਾ। ਉਨ੍ਹਾਂ ਨੇ 2-ਐਲਈਡੀ, ਟਰੇਨ ਕਿੱਟ, ਆਈਕੋਨਿਕ ਪ੍ਰੈੱਸਿੰਗ 18 ਪੀਸ, ਕਲਿਪਰ 7 ਪੀਸ, ਕ੍ਰਿਪਰ 8 ਪੀਸ, ਟੋਂਗ 5 ਪੀਸ, ਪ੍ਰੈੱਸਿੰਗ 3 ਪੀਸ, ਕੈਮੀਕਲ ਕੈਰੋਟੀਨ ਚੋਰੀ ਕਰ ਲਿਆ। ਹਰਪ੍ਰੀਤ ਕੌਰ ਨੇ ਦੱਸਿਆ ਕਿ ਉਹ ਓਰੇਨ ਇੰਟਰਨੈਸ਼ਨਲ ਬਿਊਟੀ ਅਕੈਡਮੀ ਫਿਰੋਜ਼ਪੁਰ ਰੋਡ ਵਿਖੇ ਸਹਾਇਕ ਮੈਨੇਜਰ ਵਜੋਂ ਕੰਮ ਕਰਦੀ ਹੈ। ਉਹ ਰੋਜ਼ ਸ਼ਾਮ ਨੂੰ ਅਕੈਡਮੀ ਬੰਦ ਕਰਕੇ ਘਰ ਜਾਂਦੀ ਸੀ। ਸਵੇਰੇ ਅਕੈਡਮੀ ਵਿਚ ਆਈ ਤਾਂ ਉਹ ਹੈਰਾਨ ਰਹਿ ਗਈ।
ਅਕੈਡਮੀ ਦੇ ਸ਼ਟਰਾਂ ਦੇ ਤਾਲੇ ਟੁੱਟੇ ਹੋਏ ਸਨ। ਅੰਦਰ ਗਈ ਤਾਂ ਦੇਖਿਆ ਕਿ ਸਾਰਾ ਸਾਮਾਨ ਖਿੱਲਰਿਆ ਪਿਆ ਸੀ। ਬਹੁਤ ਸਾਰਾ ਸਾਮਾਨ ਗਾਇਬ ਸੀ। ਕੈਮਰਿਆਂ ‘ਚ ਮੁਲਜ਼ਮ ਬਾਈਕ ‘ਤੇ ਆਉਂਦੇ ਦਿਖਾਈ ਦਿੱਤੇ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਸੀਸੀਟੀਵੀ ਚੈੱਕ ਕੀਤਾ ਤਾਂ ਉਸ ‘ਚ 3 ਚੋਰ ਦਿਖਾਈ ਦਿੱਤੇ ਜੋ ਅਕੈਡਮੀ ‘ਚੋਂ ਸਾਮਾਨ ਚੋਰੀ ਕਰ ਰਹੇ ਸਨ।