ਲੁਧਿਆਣਾ : ਪਿਛਲੇ ਇਕ ਮਹੀਨੇ ਤੋਂ ਲਾਪਤਾ ਵਿਅਕਤੀ ਦੀ ਪਤਨੀ 2 ਬੱਚੀਆਂ ਨਾਲ ਪਹੁੰਚੀ ਥਾਣੇ, ਲਾਈ ਭਾਲ ਦੀ ਗੁਹਾਰ

0
179

ਲੁਧਿਆਣਾ | ਸ਼ਿਮਲਾਪੁਰੀ ਇਲਾਕੇ ਵਿੱਚ ਮਹਿਲਾ ਵੱਲੋਂ ਆਪਣੇ ਪਤੀ ਦੀ ਭਾਲ ਲਈ ਪੁਲਸ ਨੂੰ ਗੁਹਾਰ ਲਗਾਈ ਗਈ । ਜਿੱਥੇ ਉਹ ਆਪਣੀਆਂ ਛੋਟੀਆਂ ਬੱਚੀਆਂ ਨੂੰ ਲੈ ਕੇ ਥਾਣੇ ਪਹੁੰਚੀ। ਜਿੱਥੇ ਮਹਿਲਾ ਨੇ ਰੋ ਕੇ ਆਪਣਾ ਦੁੱਖੜਾ ਸੁਣਾਇਆ ਅਤੇ ਪੁਲਸ ਉੱਪਰ ਕਾਰਵਾਈ ਨਾ ਕਰਨ ਦੇ ਆਰੋਪ ਵੀ ਲਗਾਏ।ਉਸ ਦਾ ਪਤੀ ਪਿਛਲੇ ਇਕ ਮਹੀਨੇ ਤੋਂ ਗੁੰਮ ਹੈ, ਜਿਸ ਨੂੰ ਲੈ ਕੇ ਉਸ ਵੱਲੋਂ ਪੁਲਿਸ ਨੂੰ ਸ਼ਿਕਾਇਤ ਵੀ ਦਰਜ ਕਰਵਾਈ ਗਈ ਹੈ ਅਤੇ ਉਸ ਵੱਲੋਂ ਇਕ ਮਹਿਲਾ ਉਪਰ ਆਪਣੇ ਪਤੀ ਨੂੰ ਛੁਪਾ ਕੇ ਰੱਖਣ ਦੇ ਵੀ ਇਲਜ਼ਾਮ ਲਗਾਏ ਗਏ ਹਨ।

ਮਹਿਲਾ ਨੇ ਰੋ ਕੇ ਦੱਸਿਆ ਕਿ ਉਸ ਦਾ ਪਤੀ ਪਿਛਲੇ ਇਕ ਮਹੀਨੇ ਤੋਂ ਗੁੰਮ ਹੈ, ਜਿਸ ਨੂੰ ਕਿਸੇ ਮਹਿਲਾ ਵੱਲੋਂ ਛੁਪਾ ਕੇ ਰੱਖਿਆ ਗਿਆ ਹੈ । ਉਸ ਦੀਆਂ ਛੋਟੀਆਂ ਛੋਟੀਆਂ ਬੱਚੀਆਂ ਹਨ ਪਰ ਪੁਲਿਸ ਨੂੰ ਵਾਰ-ਵਾਰ ਸ਼ਿਕਾਇਤ ਦੇਣ ‘ਤੇ ਵੀ ਪੁਲਿਸ ਵੱਲੋਂ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ। ਉਸ ਨੇ ਮਹਿਲਾ ਉੱਪਰ ਗੰਭੀਰ ਇਲਜ਼ਾਮ ਲਗਾਏ ਅਤੇ ਪੁਲੀਸ ਉਪਰ ਵੀ ਕਾਰਵਾਈ ਨਾ ਕਰਨ ਦੇ ਇਲਜ਼ਾਮ ਲਗਾਏ।