ਲੁਧਿਆਣਾ : ਟਰੱਕ ਦੀ ਲਪੇਟ ‘ਚ ਆਉਣ ਨਾਲ ਮਜ਼ਦੂਰ ਦੀ ਦਰਦਨਾਕ ਮੌ.ਤ

0
588
ਲੁਧਿਆਣਾ/ਖੰਨਾ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਪਿੰਡ ਰਤਨਪਾਲੋਂ ਵਿਖੇ ਟਰੱਕ ਦੀ ਲਪੇਟ ‘ਚ ਆਉਣ ਨਾਲ ਪ੍ਰਵਾਸੀ ਮਜ਼ਦੂਰ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸੰਜੇ ਕੁਮਾਰ ਮੰਡਲ ਵਾਸੀ ਕਟਿਹਾਰ ਅਹਿਮਦਾਬਾਦ ਬਿਹਾਰ ਹਾਲ ਵਾਸੀ ਰਤਨਪਾਲੋਂ ਵਜੋਂ ਹੋਈ।

ਉਨ੍ਹਾਂ ਦੱਸਿਆ ਕਿ ਸੰਜੇ ਠੇਕੇਦਾਰ ਕੋਲ ਪਾਣੀ ਵਾਲਾ ਸੂਆ ਪੱਕਾ ਕਰਨ ਦਾ ਕੰਮ ਕਰਦਾ ਸੀ ਤੇ ਹੋਰ ਮਜ਼ਦੂਰ ਵੀ ਨਾਲ ਸਨ। ਇਸ ਦੌਰਾਨ ਮਿਕਚਰ ਟਰੱਕ ਉਥੇ ਆ ਗਿਆ, ਉਸ ਦੇ ਪਿਤਾ ਨੇ ਕੰਕਰੀਟ ਵਾਲਾ ਪਾਈਪ ਫੜਿਆ ਹੋਇਆ ਸੀ ਤਾਂ ਅਚਾਨਕ ਟਰੱਕ ਨੂੰ ਝਟਕਾ ਲੱਗਾ ਤੇ ਸੰਜੇ ਟਰੱਕ ਦੀ ਲਪੇਟ ‘ਚ ਆ ਕੇ ਟਰੱਕ ਦੇ ਪਿਛਲੇ ਟਾਇਰਾਂ ਥੱਲੇ ਆ ਗਿਆ। ਉਸ ਨੂੰ ਜ਼ਖ਼ਮੀ ਹਾਲਤ ‘ਚ ਖੰਨਾ ਦੇ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ, ਜਿਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ASI ਸਤਨਾਮ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਮ੍ਰਿਤਕ ਸੰਜੇ ਕੁਮਾਰ ਦੇ ਪੁੱਤਰ ਸਹਿਬਾਗ ਮੰਡਲ ਦੇ ਬਿਆਨਾਂ ‘ਤੇ ਕਾਰਵਾਈ ਕੀਤੀ ਗਈ।