ਲੁਧਿਆਣਾ : ਘਰ ਦਾ ਭੇਤੀ ਡਰਾਈਵਰ ਹੀ ਨਿਕਲਿਆ ਲੁਟੇਰਾ, ਕੀਮਤੀ ਸਾਮਾਨ ਤੇ ਗਹਿਣੇ ਲੁੱਟ ਕੇ ਹੋਇਆ ਸੀ ਫਰਾਰ, ਸਾਥੀ ਸਮੇਤ ਗ੍ਰਿਫਤਾਰ

0
1590

ਲੁਧਿਆਣਾ | ਇਥੇ ਇਕ ਘਰ ਵਿਚ ਲੁੱਟ ਦੀ ਘਟਨਾ ਨੂੰ ਅੰਜਾਮ ਦੇਣ ਦੇ ਮਾਮਲੇ ਨੂੰ ਪੁਲਿਸ ਨੇ ਹੱਲ ਕਰ ਲਿਆ ਹੈ। ਦੱਸ ਦਈਏ ਕਿ ਨਕਾਬਪੋਸ਼ ਬਦਮਾਸ਼ਾਂ ਵੱਲੋਂ ਇਕ ਪਰਿਵਾਰ ਦੀ ਕੁੱਟਮਾਰ ਕਰਕੇ ਗਹਿਣੇ ਅਤੇ ਨਕਦੀ ਲੁੱਟ ਲਈ ਗਈ ਸੀ। ਮਾਮਲੇ ਵਿਚ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮਾਂ ਵਿਚੋਂ ਇਕ ਪਹਿਲਾ ਪੀੜਤ ਦਾ ਡਰਾਈਵਰ ਸੀ। ਇਸ ਕਰਕੇ ਉਸ ਨੂੰ ਘਰ ਦਾ ਪੂਰਾ ਭੇਦ ਸੀ।

ਪੀੜਤ ਮਹਿੰਦਰ ਕੁਮਾਰ ਨੇ ਥਾਣਾ ਪੀਏਯੂ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ ਕਿ 23 ਮਈ ਨੂੰ ਉਹ ਸ਼ਿਵਾਲਾ ਰੋਡ ’ਤੇ ਦੁਕਾਨ ’ਤੇ ਮੌਜੂਦ ਸੀ। ਉਸ ਨੂੰ ਸਵੇਰੇ 3 ਵਜੇ ਦੇ ਕਰੀਬ ਉਸ ਦੀ ਪਤਨੀ ਸ਼ਿਖਾ ਜਿੰਦਲ ਦਾ ਫੋਨ ਆਇਆ, ਜਿਸ ਨੇ ਉਸ ਨੂੰ ਘਰ ਆਉਣ ਲਈ ਕਿਹਾ। ਮਹਿੰਦਰਾ ਅਨੁਸਾਰ ਜਦੋਂ ਉਹ ਘਰ ਗਿਆ ਤਾਂ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ।

ਸੂਚਨਾ ਦੇ ਆਧਾਰ ‘ਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਦੋਵਾਂ ਨੂੰ ਸਾਊਥ ਸਿਟੀ ਰੋਡ ਨੇੜਿਓਂ ਗ੍ਰਿਫਤਾਰ ਕੀਤਾ ਜਦੋਂ ਉਹ ਇਕ ਹੋਰ ਚੋਰੀ ਨੂੰ ਅੰਜਾਮ ਦੇਣ ਦੀ ਤਿਆਰੀ ਕਰ ਰਹੇ ਸਨ। ਜੁਆਇੰਟ ਕਮਿਸ਼ਨਰ ਸੌਮਿਆ ਮਿਸ਼ਰਾ ਨੇ ਦੱਸਿਆ ਕਿ ਘਟਨਾ ‘ਚ ਸ਼ਾਮਲ ਇਕ ਆਰੋਪੀ ਅਜੇ ਫਰਾਰ ਹੈ। ਫੜੇ ਗਏ ਮੁਲਜ਼ਮਾਂ ਦੀ ਪਛਾਣ ਫਤਿਹਗੜ੍ਹ ਸਾਹਿਬ ਦੇ ਪਿੰਡ ਨੂਰਪੁਰਾ ਦੇ ਰਹਿਣ ਵਾਲੇ 37 ਸਾਲਾ ਗੁਰਜੀਤ ਸਿੰਘ ਅਤੇ ਹੈਬੋਵਾਲ ਦੇ ਰਹਿਣ ਵਾਲੇ ਰੋਸ਼ਨ ਕੁਮਾਰ (35) ਵਜੋਂ ਹੋਈ ਹੈ। ਉਸ ਦੇ ਫਰਾਰ ਸਾਥੀ ਦੀ ਪਛਾਣ ਕੁੰਮਾ ਵਾਸੀ ਜਲੰਧਰ ਵਜੋਂ ਹੋਈ ਹੈ।

ਗੁਰਜੀਤ ਸਿੰਘ ਖ਼ਿਲਾਫ਼ ਪਹਿਲਾਂ ਹੀ 12 ਕੇਸ ਦਰਜ ਹਨ। ਇਨ੍ਹਾਂ ਦੇ ਕਬਜ਼ੇ ‘ਚੋਂ ਲੁੱਟੇ ਗਏ ਸੋਨੇ ਦੇ ਗਹਿਣੇ ਅਤੇ ਵਾਰਦਾਤ ‘ਚ ਵਰਤਿਆ ਸਕੂਟਰ ਬਰਾਮਦ ਕਰ ਲਿਆ ਹੈ। ਜਾਣਕਾਰੀ ਅਨੁਸਾਰ ਮੁਲਜ਼ਮ ਰੋਸ਼ਨ ਪਹਿਲਾਂ ਪੀੜਤ ਪਰਿਵਾਰ ਦੀ ਗੱਡੀ ਚਲਾਉਂਦਾ ਸੀ। 2 ਮਹੀਨੇ ਪਹਿਲਾਂ ਉਸ ਨੇ ਨੌਕਰੀ ਛੱਡ ਦਿੱਤੀ ਸੀ। ਪੁਲਿਸ ਥਾਣਾ ਪੀਏਯੂ ਨੇ ਘਟਨਾ ਦੇ 8 ਦਿਨਾਂ ਬਾਅਦ ਇਸ ਮਾਮਲੇ ਨੂੰ ਸੁਲਝਾ ਲਿਆ ਹੈ।

ਪਤਨੀ ਸ਼ਿਖਾ, ਪੁੱਤਰ ਮਾਧਵ ਅਤੇ ਮਾਂ ਦੀ ਬਦਮਾਸ਼ਾਂ ਨੇ ਕੁੱਟਮਾਰ ਕੀਤੀ। ਪਤਨੀ ਸ਼ਿਖਾ ਨੇ ਦੱਸਿਆ ਕਿ 3 ਨਕਾਬਪੋਸ਼ਾਂ ਨੇ ਘਰ ‘ਚੋਂ ਸੋਨਾ ਅਤੇ 15 ਹਜ਼ਾਰ ਦੀ ਨਕਦੀ ਚੋਰੀ ਕਰ ਲਈ। ਇਸ ਤੋਂ ਬਾਅਦ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ।