ਲੁਧਿਆਣਾ, 2 ਮਾਰਚ | ਰਿਸ਼ਤਿਆਂ ਨੂੰ ਤਾਰ-ਤਾਰ ਕਰਨ ਸਬੰਧੀ ਇਕ ਘਟਨਾ ਸਾਹਮਣੇ ਆਈ ਹੈ, ਜਿਥੇ ਇਕ ਵਿਅਕਤੀ ਵੱਲੋਂ ਆਪਣੀ ਪਤਨੀ ਨੂੰ ਕਿਸੇ ਹੋਰ ਵਿਅਕਤੀ ਨਾਲ ਹੋਟਲ ਦੇ ਬਾਥਰੂਮ ‘ਚ ਫੜਿਆ ਗਿਆ । ਘਟਨਾ ਤਾਜਪੁਰ ਇਲਾਕੇ ਦੀ ਦੱਸੀ ਜਾਂਦੀ ਹੈ।
ਮੌਕੇ ‘ਤੇ ਮੌਜੂਦ ਔਰਤ ਦੇ ਪਤੀ ਨੇ ਆਰੋਪ ਲਾਇਆ ਕਿ ਉਸ ਨੂੰ ਪਿਛਲੇ ਕਾਫੀ ਦਿਨਾਂ ਤੋਂ ਆਪਣੀ ਪਤਨੀ ‘ਤੇ ਸ਼ੱਕ ਸੀ ਅਤੇ ਉਸ ਨੂੰ ਕਿਸੇ ਵਿਅਕਤੀ ਦਾ ਫੋਨ ਆਇਆ ਕਿ ਉਹ ਕਿਸੇ ਹੋਰ ਲੜਕੇ ਨਾਲ ਮੌਜੂਦ ਹੈ। ਉਸ ਨੇ ਦੱਸਿਆ ਕਿ ਉਸ ਦੀ ਪਤਨੀ ਕਿਸੇ ਹੋਰ ਵਿਅਕਤੀ ਨਾਲ ਬਾਥਰੂਮ ‘ਚ ਮੌਜੂਦ ਸੀ, ਜਿਸ ਤੋਂ ਬਾਅਦ ਬਾਥਰੂਮ ਨੂੰ ਬਾਹਰੋਂ ਕੁੰਡਾ ਲਗਾ ਦਿੱਤਾ ਗਿਆ।
ਇਸ ਸਬੰਧੀ ਸੂਚਨਾ ਪੁਲਿਸ ਅਤੇ ਉਸ ਨੇ ਆਪਣੇ ਪਤਨੀ ਦੇ ਪੇਕਿਆਂ ਨੂੰ ਦਿੱਤੀ। ਫਿਲਹਾਲ ਉਹ ਆਪਣੀ ਪਤਨੀ ਨਾਲ ਹੋਰ ਰਹਿਣਾ ਨਹੀਂ ਚਾਹੁੰਦਾ। ਇਸ ਦੌਰਾਨ ਇਲਾਕੇ ਦੇ ਹੋਰ ਲੋਕ ਵੀ ਮੌਜੂਦ ਸਨ। ਹਾਲਾਂਕਿ ਇਸ ਮਾਮਲੇ ‘ਚ ਪੁਲਿਸ ਨੇ ਕੁਝ ਵੀ ਬੋਲਣ ਤੋਂ ਮਨ੍ਹਾ ਕਰ ਦਿੱਤਾ।
ਉਧਰ ਦੂਜੇ ਪਾਸੇ ਮਹਿਲਾ ਰਾਧਿਕਾ ਨੇ ਦੱਸਿਆ ਕਿ ਉਸ ਦੇ ਨਾਲ ਧੱਕਾ ਕੀਤਾ ਗਿਆ ਹੈ, ਜਿਸ ਮੁੰਡੇ ਨਾਲ ਮੈਨੂੰ ਜੋੜਿਆ ਜਾ ਰਿਹਾ ਹੈ ਉਸ ਕੋਲੋਂ 2 ਹਜਾਰ ਰੁਪਏ ਲੈਣੇ ਹਨ। ਔਰਤ ਦੇ ਮੁਤਾਬਿਕ ਉਹ ਬਾਥਰੂਮ ‘ਚ ਆਪਣੇ ਪੈਸੇ ਲੈਣ ਗਈ ਸੀ, ਜਦਕਿ ਇਹ ਗੱਲ ਹਜ਼ਮ ਨਹੀਂ ਹੁੰਦੀ ਕਿ ਮਹਿਲਾ ਬਾਥਰੂਮ ‘ਚ ਮੁੰਡੇ ਕੋਲੋਂ ਪੈਸੇ ਲੈਣ ਗਈ ਸੀ ।