ਲੁਧਿਆਣਾ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਲਿਵ ਇਨ ਰਿਲੇਸ਼ਨ ਵਿਚ ਰਹਿਣ ਵਾਲੀ ਲੜਕੀ ਆਪਣੇ ਸਾਥੀ ਤੋਂ ਇਸ ਕਦਰ ਪ੍ਰੇਸ਼ਾਨ ਹੋ ਗਈ ਕਿ ਉਸਨੇ ਜਾਨ ਦੇ ਦਿੱਤੀ। ਇਸ ਮਾਮਲੇ ਵਿਚ ਥਾਣਾ ਡਾਬਾ ਦੀ ਪੁਲਿਸ ਨੇ ਨੇਪਾਲ ਦੇ ਜ਼ਿਲ੍ਹਾ ਕਪਿਲਵਸਤੂ ਦੇ ਰਹਿਣ ਵਾਲੇ ਸ਼ਿਆਮ ਬਹਾਦਰ ਦੀ ਸ਼ਿਕਾਇਤ ‘ਤੇ ਦੀਪਕ ਥਾਪਾ ਖ਼ਿਲਾਫ਼ ਮਰਨ ਲਈ ਮਜਬੂਰ ਕਰਨ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ।
ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਸ਼ਿਆਮ ਨੇ ਦੱਸਿਆ ਕਿ ਉਸ ਦੀ ਬੇਟੀ ਕਰੁਨਾ (24) ਪਿਛਲੇ ਕਈ ਸਾਲ ਤੋਂ ਨੇਪਾਲ ਤੋਂ ਭਾਰਤ ਆ ਕੇ ਰਹਿ ਰਹੀ ਸੀ। ਕੁਝ ਸਮੇਂ ਤੋਂ ਉਹ ਲੁਧਿਆਣਾ ਵਿਚ ਇਕ ਕਿਰਾਏ ਦੇ ਕਮਰੇ ਵਿਚ ਰਹਿ ਰਹੀ ਸੀ। ਪਿਛਲੇ 2 ਸਾਲ ਤੋਂ ਉਸਦੇ ਸਬੰਧ ਦੀਪਕ ਥਾਪਾ ਨਾਲ ਸਨ। 9 ਮਈ ਨੂੰ ਕਰੁਨਾ ਦੀ ਲਾਸ਼ ਕਮਰੇ ਵਿਚੋਂ ਮਿਲੀ। ਜਾਂਚ ‘ਤੇ ਪਤਾ ਲੱਗਾ ਕਿ ਮੁਲਜ਼ਮ ਬੇਹੱਦ ਤੰਗ ਪ੍ਰੇਸ਼ਾਨ ਕਰਦਾ ਸੀ, ਜਿਸ ਦੇ ਚਲਦੇ ਉਸ ਨੇ ਜਾਨ ਦੇ ਦਿੱਤੀ। ਪਰਿਵਾਰਕ ਮੈਂਬਰਾਂ ਨੇ ਜਦੋਂ ਕਰੁਨਾ ਦੇ ਮੋਬਾਈਲ ਦੇ ਮੈਸੇਜ ਚੈੱਕ ਕੀਤੇ ਤਾਂ ਦੀਪਕ ਅਤੇ ਕਰੁਨਾ ਦੇ ਵਿਵਾਦ ਦਾ ਖੁਲਾਸਾ ਹੋਇਆ। ਉਧਰੋਂ ਇਸ ਮਾਮਲੇ ਵਿਚ ਥਾਣਾ ਡਾਬਾ ਦੀ ਪੁਲਿਸ ਨੇ ਦੀਪਕ ਥਾਪਾ ਖ਼ਿਲਾਫ਼ ਕੇਸ ਦਰਜ ਕਰਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ।
(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ







































