ਲੁਧਿਆਣਾ : ਬੈਲ ਗੱਡੀਆਂ ਦੀਆਂ ਦੌੜਾਂ ਦੇ ਟੂਰਨਾਮੈਂਟ ‘ਤੇ ਪ੍ਰਸ਼ਾਸਨ ਦਾ ਸਖਤ ਐਕਸ਼ਨ

0
2203

ਲੁਧਿਆਣਾ | ਜ਼ਿਲੇ ਦੇ ਡੇਹਲੋਂ ਕਸਬੇ ਦੇ ਪਿੰਡ ਸ਼ੰਕਰ ਵਿਚ ਕਰਵਾਏ ਜਾ ਰਹੇ ਗੈਰ-ਕਾਨੂੰਨੀ ਬੈਲ ਗੱਡੀ ਦੌੜ ਟੂਰਨਾਮੈਂਟ ਨੂੰ ਪ੍ਰਸ਼ਾਸਨ ਨੇ ਰੋਕ ਦਿੱਤਾ । ਸੂਚਨਾ ਮਿਲਣ ਤੋਂ ਬਾਅਦ ਵੈਟਰਨਰੀ ਵਿਭਾਗ ਦੇ ਅਧਿਕਾਰੀ ਮੌਕੇ ‘ਤੇ ਪਹੁੰਚ ਗਏ। ਇਸ ਤਰ੍ਹਾਂ ਦੀ ਘਟਨਾ ਨੂੰ ਲੈ ਕੇ ਪਸ਼ੂ ਪ੍ਰੇਮੀ ਵੀ ਭੜਕੇ ਹੋਏ ਸਨ।

ਪੀਪਲ ਫਾਰ ਐਨੀਮਲਜ਼ ਲੁਧਿਆਣਾ ਦੇ ਪ੍ਰਧਾਨ ਡਾ. ਸੰਦੀਪ ਜੈਨ ਅਤੇ ਸਮਾਜ ਸੇਵੀ ਵਾਈਲਡ ਲਾਈਫ ਕ੍ਰਾਈਮ ਕੰਟਰੋਲ ਬਿਊਰੋ ਨੇ ਕਿਹਾ ਕਿ ਅਜਿਹੇ ਸਮਾਗਮਾਂ ‘ਤੇ ਸੁਪਰੀਮ ਕੋਰਟ ਵੱਲੋਂ ਪਾਬੰਦੀ ਲਗਾਈ ਗਈ ਹੈ ਪਰ ਕੁਝ ਗਰੁੱਪ ਹੁਕਮਾਂ ਦੀ ਉਲੰਘਣਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਜਿਹੀਆਂ ਦੌੜਾਂ ਕਰੂਐਲਟੀ ਟੂ ਐਨੀਮਲਜ਼ ਐਕਟ ਦੀ ਉਲੰਘਣਾ ਹਨ। ਉਹ ਅਜਿਹੇ ਗਰੁੱਪਾਂ ਨੂੰ ਸੁਪਰੀਮ ਕੋਰਟ ਦੇ ਹੁਕਮਾਂ ਬਾਰੇ ਵੀ ਜਾਗਰੂਕ ਕਰ ਰਹੇ ਹਨ।

ਵੈਟਰਨਰੀ ਵਿਭਾਗ ਨੇ ਦੱਸਿਆ ਕਿ ਅਧਿਕਾਰੀਆਂ ਨੇ ਪ੍ਰਬੰਧਕਾਂ ਨਾਲ ਗੱਲ ਕੀਤੀ ਅਤੇ ਸੁਪਰੀਮ ਕੋਰਟ ਦੇ ਹੁਕਮਾਂ ਦਾ ਹਵਾਲਾ ਦਿੰਦੇ ਦੌੜ ਨੂੰ ਰੱਦ ਕਰਨ ਲਈ ਕਿਹਾ। ਪ੍ਰਬੰਧਕਾਂ ਨੇ ਟੂਰਨਾਮੈਂਟ ਰੱਦ ਕਰ ਦਿੱਤਾ ਅਤੇ ਹਿੱਸਾ ਲੈਣ ਵਾਲਿਆਂ ਨੂੰ ਬਾਅਦ ‘ਚ ਵਾਪਸ ਜਾਣ ਲਈ ਕਿਹਾ। ਜਦੋਂ ਅਧਿਕਾਰੀ ਮੌਕੇ ’ਤੇ ਪੁੱਜੇ ਤਾਂ ਲੋਕ ਆਪਣੀਆਂ ਗੱਡੀਆਂ ਅਤੇ ਬਲਦਾਂ ਨਾਲ ਕਤਾਰਾਂ ਵਿਚ ਸਨ। ਦੌੜ ਸ਼ੁਰੂ ਹੋਣ ਤੋਂ ਪਹਿਲਾਂ ਹੀ ਪ੍ਰਸ਼ਾਸਨ ਨੇ ਉੱਥੇ ਪਹੁੰਚ ਕੇ ਦੌੜ ਨੂੰ ਰੋਕ ਦਿੱਤਾ। ਅਧਿਕਾਰੀਆਂ ਨੇ ਪ੍ਰਬੰਧਕਾਂ ਨੂੰ ਭਵਿੱਖ ਵਿਚ ਅਜਿਹੇ ਟੂਰਨਾਮੈਂਟ ਨਾ ਕਰਵਾਉਣ ਦੀ ਚਿਤਾਵਨੀ ਦਿੱਤੀ।

ਪਸ਼ੂ ਪ੍ਰੇਮੀਆਂ ਨੂੰ ਸੂਚਨਾ ਮਿਲੀ ਕਿ ਵੀਰਵਾਰ ਨੂੰ ਪਿੰਡ ਸ਼ੰਕਰ ਵਿਚ ਇਕ ਸਥਾਨਕ ਗਰੁੱਪ ਵੱਲੋਂ ਬੈਲ ਗੱਡੀਆਂ ਦੀ ਦੌੜ ਕਰਵਾਈ ਜਾ ਰਹੀ ਹੈ, ਜਿਸ ਬਾਰੇ ਤੁਰੰਤ ਜ਼ਿਲਾ ਪ੍ਰਸ਼ਾਸਨ ਅਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ। ਪ੍ਰਸ਼ਾਸਨਿਕ ਅਧਿਕਾਰੀਆਂ ਨੇ ਵੈਟਰਨਰੀ ਵਿਭਾਗ ਦੇ ਅਧਿਕਾਰੀਆਂ ਅਤੇ ਪੁਲਿਸ ਦੀ ਟੀਮ ਦਾ ਗਠਨ ਕੀਤਾ।