ਲੁਧਿਆਣਾ : ਗਣਪਤੀ ਵਿਸਰਜਨ ਦੌਰਾਨ ਡੀਜੇ ‘ਤੇ ਹੁੱਲੜਬਾਜ਼ੀ ਰੋਕਣਾ ਨੌਜਵਾਨ ਨੂੰ ਪਿਆ ਮਹਿੰਗਾ, ਚਾਕੂ ਮਾਰ-ਮਾਰ ਕਰ ਦਿੱਤਾ ਕਤਲ

0
543

ਮਾਛੀਵਾੜਾ ਸਾਹਿਬ | ਲੁਧਿਆਣਾ ਦੇ ਸ੍ਰੀ ਮਾਛੀਵਾੜਾ ਸਾਹਿਬ ਵਿਖੇ ਗਣਪਤੀ ਵਿਸਰਜਨ ਦੌਰਾਨ ਇਕ ਨੌਜਵਾਨ ਦਾ ਚਾਕੂ ਮਾਰ ਕੇ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਬਲਰਾਮ ਸਾਹਨੀ (31) ਵਾਸੀ ਗੜ੍ਹੀ ਤਰਖਾਣਾ ਵਜੋਂ ਹੋਈ ਹੈ। ਪੁਲਿਸ ਨੇ ਪਿਤਾ ਦੀ ਸ਼ਿਕਾਇਤ ਦੇ ਆਧਾਰ ‘ਤੇ ਦੀਪਕ ਕੁਮਾਰ, ਕ੍ਰਿਸ਼ਨ, ਘਨਈਆ ਸਾਹਨੀ ਅਤੇ ਉਸ ਦੇ ਭਰਾ ਸਾਹਿਲ ਸਾਹਨੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਚਾਰੋਂ ਸ਼ਾਂਤੀ ਨਗਰ ਮਾਛੀਵਾੜਾ ਸਾਹਿਬ ਦੇ ਰਹਿਣ ਵਾਲੇ ਹਨ।

ਜਾਣਕਾਰੀ ਅਨੁਸਾਰ ਗਣਪਤੀ ਪੂਜਾ ਦੀ ਸਮਾਪਤੀ ਮੌਕੇ ਭਗਵਾਨ ਗਣੇਸ਼ ਦੀ ਮੂਰਤੀ ਵਿਸਰਜਨ ਲਈ ਸ਼ੋਭਾ ਯਾਤਰਾ ਕੱਢੀ ਜਾ ਰਹੀ ਸੀ। ਯਾਤਰਾ ਬਸਤੀ ਬਲੀਬੇਗ ਤੋਂ ਸ਼ੁਰੂ ਹੋਈ। ਸ਼ਾਂਤੀ ਨਗਰ ਦੇ ਕੁਝ ਨੌਜਵਾਨ ਰੱਤੀਪੁਰ ਰੋਡ ’ਤੇ ਜਲੂਸ ਵਿਚ ਸ਼ਾਮਲ ਹੋਏ। ਡੀਜੇ ‘ਤੇ ਨੱਚਣ ਵਾਲੀਆਂ ਔਰਤਾਂ ਨੂੰ ਨੌਜਵਾਨਾਂ ਨੇ ਤੰਗ ਕਰਨਾ ਸ਼ੁਰੂ ਕਰ ਦਿੱਤਾ। ਬਲਰਾਮ ਸਾਹਨੀ ਨੇ ਉਕਤ ਨੌਜਵਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਇਹ ਸੁਣ ਕੇ ਨੌਜਵਾਨ ਗੁੱਸੇ ‘ਚ ਆ ਗਿਆ ਅਤੇ ਬਲਰਾਮ ‘ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਬਲਰਾਮ ਲਹੂ-ਲੁਹਾਨ ਹੋ ਕੇ ਜ਼ਮੀਨ ‘ਤੇ ਡਿੱਗ ਪਿਆ। ਕੋਲ ਖੜ੍ਹੇ ਕੁੰਦਨ ਨਾਂ ਦੇ ਵਿਅਕਤੀ ਨੂੰ ਵੀ ਚਾਕੂ ਮਾਰ ਕੇ ਜ਼ਖ਼ਮੀ ਕਰ ਦਿੱਤਾ। ਰੌਲਾ ਪੈਣ ‘ਤੇ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ।

ਬਲਰਾਮ ਨੂੰ ਜਦੋਂ ਸਿਵਲ ਹਸਪਤਾਲ ਸਮਰਾਲਾ ਲਿਆਂਦਾ ਗਿਆ ਤਾਂ ਉਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਲੋਕਾਂ ਦਾ ਕਹਿਣਾ ਹੈ ਕਿ ਹਮਲਾਵਰ ਨਸ਼ੇ ‘ਚ ਸਨ। ਉਹ ਨਸ਼ੇ ਦੀ ਹਾਲਤ ਵਿਚ ਹੰਗਾਮਾ ਕਰ ਰਹੇ ਸਨ। ਦੂਜੇ ਪਾਸੇ ਬਲਰਾਮ ਸਾਹਨੀ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦਾ ਵੱਡਾ ਪੁੱਤਰ ਆਪਣੇ ਪਿੱਛੇ ਪਤਨੀ ਅਤੇ 2 ਬੱਚੇ ਛੱਡ ਗਿਆ ਹੈ।