ਲੁਧਿਆਣਾ : ਸਾਢੇ 12 ਲੱਖ ਦੀ ਲੁੱਟ, ਬਦਮਾਸ਼ ਪੈਸੇ ਤੇ ਐਕਟਿਵਾ ਖੋਹ ਕੇ ਫ਼ਰਾਰ

0
1064

ਲੁਧਿਆਣਾ| ਪੰਜਾਬ ਦੇ ਲੁਧਿਆਣਾ ਜ਼ਿਲੇ ‘ਚ ਵੀਰਵਾਰ ਰਾਤ 11.30 ਵਜੇ 4 ਬਦਮਾਸ਼ਾਂ ਨੇ ਇਕ ਸੁੰਨਸਾਨ ਜਗ੍ਹਾ ‘ਤੇ ਇਕ ਵਿਅਕਤੀ ਨੂੰ ਰੋਕ ਕੇ ਸਾਢੇ 12 ਲੱਖ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ।
ਬਦਮਾਸ਼ਾਂ ਦੇ ਹੌਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਵਿਅਕਤੀ ਦੀ ਕੁੱਟਮਾਰ ਕਰਨ ਤੋਂ ਬਾਅਦ ਬਦਮਾਸ਼ ਉਸ ਦੀ ਐਕਟਿਵਾ ਲੈ ਕੇ ਫ਼ਰਾਰ ਹੋ ਗਏ ਅਤੇ ਪੈਸੇ ਐਕਟਿਵਾ ਦੀ ਡਿਗੀ ਵਿੱਚ ਹੀ ਸਨ। ਘਟਨਾ ਕਾਰਾਬਾਰਾ ਚੌਕ ਵਿਖੇ ਵਾਪਰੀ। ਦੇਰ ਰਾਤ ਥਾਣਾ ਦਰੇਸੀ ਦੇ ਕਾਰਾਬਾਰਾ ਚੌਕ ਇਲਾਕੇ ਵਿੱਚ ਚੈਕਿੰਗ ਵੀ ਕੀਤੀ ਗਈ ਪਰ ਸ਼ਰਾਰਤੀ ਅਨਸਰਾਂ ਦਾ ਕੁਝ ਪਤਾ ਨਹੀਂ ਲੱਗਾ। ਜਾਣਕਾਰੀ ਦਿੰਦਿਆਂ ਕਿਲਾ ਮੁਹੱਲਾ ਵਾਸੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਹ ਜੁੱਤੀਆਂ ਦੇ ਵਪਾਰੀ ਕੋਲ ਕੰਮ ਕਰਦਾ ਹੈ। ਉਹ ਆਪਣੇ ਮਾਲਕ ਨੂੰ ਕਿਚਲੂ ਨਗਰ ਸਥਿਤ ਆਪਣੇ ਘਰ ਛੱਡ ਕੇ ਵਾਪਸ ਕਿਲਾ ਮੁਹੱਲਾ ਜਾ ਰਿਹਾ ਸੀ