ਲੁਧਿਆਣਾ : ਦੋਸਤ ਨੂੰ ਬਚਾਉਣ ਆਏ 2 ਭਰਾਵਾਂ ‘ਤੇ ਬਦਮਾਸ਼ਾਂ ਨੇ ਕਰਤਾ ਹਮਲਾ, ਇਕ ਭਰਾ ਦੀ ਮੌਤ, ਦੂਜਾ ਸੀਰੀਅਲ

0
3828

 ਲੁਧਿਆਣਾ | ਆਪਣੇ ਦੋਸਤ ਨੂੰ ਘਰ ‘ਚ ਲੁਕਾਉਣਾ ਪਰਿਵਾਰ ਲਈ ਮਹਿੰਗਾ ਸਾਬਤ ਹੋਇਆ। ਹਮਲਾਵਰਾਂ ਤੋਂ ਆਪਣੇ ਦੋਸਤ ਨੂੰ ਬਚਾਉਣ ਲਈ ਦੋ ਭਰਾਵਾਂ ਨੇ ਆਪਣੇ ਹੀ ਘਰ ਵਿਚ ਸ਼ਰਨ ਦਿੱਤੀ ਅਤੇ ਹਮਲਾਵਰਾਂ ਨੇ ਦੋਵਾਂ ਭਰਾਵਾਂ ‘ਤੇ ਹਮਲਾ ਕਰ ਦਿੱਤਾ, ਜਿਸ ਵਿਚ ਇਕ ਦੀ ਮੌਤ ਹੋ ਗਈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਹਮਲਾਵਰ ਭੱਜ ਗਏ ਅਤੇ ਜਿਵੇਂ ਹੀ ਹਮਲਾਵਰ ਭੱਜ ਗਏ ਤਾਂ ਉੱਥੇ ਪਨਾਹ ਲੈਣ ਵਾਲਾ ਵਿਅਕਤੀ ਵੀ ਭੱਜ ਗਿਆ ਤਾਂ ਜੋ ਹਮਲਾਵਰ ਉਸ ‘ਤੇ ਵੀ ਹਮਲਾ ਨਾ ਕਰ ਦੇਣ।

ਇਹ ਘਟਨਾ ਬੁੱਧਵਾਰ ਦੇਰ ਰਾਤ ਲੁਧਿਆਣਾ ਦੇ ਸਲੇਮ ਟਾਬਰੀ ਵਿਚ ਵਾਪਰੀ। ਜਿਥੇ ਇਸੇ ਇਲਾਕੇ ਦੇ ਰਹਿਣ ਵਾਲੇ ਅਜੈ ਉਰਫ਼ ਜਸ਼ਨ ਦੀ ਕਿਸੇ ਲੈਣ-ਦੇਣ ਨੂੰ ਲੈ ਕੇ ਪਿਤਾ-ਪੁੱਤਰ ਨਾਲ ਝਗੜਾ ਚੱਲ ਰਿਹਾ ਸੀ ਤਾਂ ਪਿਉ-ਪੁੱਤਰ ਨੇ ਕੁਝ ਹਥਿਆਰਬੰਦ ਵਿਅਕਤੀ ਉਸ ‘ਤੇ ਹਮਲਾ ਕਰਨ ਲਈ ਭੇਜ ਦਿੱਤੇ ਅਤੇ ਅਜੈ ਨੇ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ।

ਭੱਜਦੇ ਹੋਏ ਉਹ ਕਿਸੇ ਤਰ੍ਹਾਂ ਆਪਣੇ ਦੋਸਤਾਂ ਸ਼ੰਮੀ ਉਰਫ਼ ਸੈਮ ਅਤੇ ਸਾਜਨ ਦੇ ਘਰ ਪਹੁੰਚਿਆ ਅਤੇ ਲੁੱਕ ਗਿਆ ਅਤੇ ਸ਼ੰਮੀ ਅਤੇ ਸਾਜਨ ਨੇ ਉਸ ਨੂੰ ਆਪਣੇ ਘਰ ਪਨਾਹ ਦਿੱਤੀ, ਜਦੋਂ ਹਮਲਾਵਰਾਂ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਹਮਲਾਵਰ ਵੀ ਸੰਮੀ ਅਤੇ ਸਾਜਨ ਦੇ ਘਰ ਪਹੁੰਚ ਗਏ ।

ਜਦੋਂ ਸੰਮੀ ਅਤੇ ਸਾਜਨ ਨੇ ਹਮਲਾਵਰਾਂ ਤੋਂ ਕਾਰਨ ਪੁੱਛਿਆ ਤਾਂ ਹਮਲਾਵਰਾਂ ਨੇ ਦੋਵਾਂ ਭਰਾਵਾਂ ਸ਼ੰਮੀ ਅਤੇ ਸਾਜਨ ‘ਤੇ ਚਾਕੂਆਂ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਸ਼ੰਮੀ ਦੀ ਮੌਤ ਹੋ ਗਈ, ਜਦਕਿ ਉਸ ਦੇ ਭਰਾ ਸਾਜਨ ਨੂੰ ਸੀ.ਐੱਮ.ਸੀ ਦਾਖਲ ਕਰਵਾਇਆ ਗਿਆ ਹੈ ।