ਲੁਧਿਆਣਾ : ਸਰਪੰਚ ਕਤਲ ਮਾਮਲੇ ’ਚ ਅਦਾਲਤ ਨੇ ਅਕਾਲੀ ਆਗੂ ਸਣੇ 2 ਨੂੰ ਸੁਣਾਈ ਉਮਰ ਕੈਦ, 50-50 ਹਜ਼ਾਰ ਲਾਇਆ ਜੁਰਮਾਨਾ

0
367

ਲੁਧਿਆਣਾ। ਨਿਗਮ ਚੋਣਾਂ 2012 ਦੇ ਦੌਰਾਨ ਬਹਾਦੁਰਕੇ ਪਿੰਡ ਦੇ ਸਰਪੰਚ ਗੁਰਵਿੰਦਰ ਸਿੰਘ ਬੰਟੀ ਦੇ ਕਤਲ ਮਾਮਲੇ ਵਿਚ ਅਕਾਲੀ ਨੇਤਾ ਬਲਜਿੰਦਰ ਸਿੰਘ ਉਰਫ ਗੋਗੀ ਅਤੇ ਗੁਰਇਕਬਾਲ ਸਿੰਘ ਉਰਫ ਵਿੱਕੀ ਸੇਖੋਂ ਨੂੰ ਅਦਾਲਤ ਨੇ ਦੋਸ਼ੀ ਕਰਾਰ ਦੇ ਕੇ ਉਮਰਕੈਦ ਦੀ ਸਜ਼ਾ ਸੁਣਾਈ। ਐਡੀਸ਼ਨਲ ਸੈਸ਼ਨ ਜੱਜ ਮਨੋਜ ਕੁਮਾਰ ਦੀ ਅਦਾਲਤ ਨੇ ਦੋਵਾਂ ਦੋਸ਼ੀਆਂ ਨੂੰ 50-50 ਹਜ਼ਾਰ ਦਾ ਜੁਰਮਾਨਾ ਵੀ ਲਗਾਇਆ। ਜੁਰਮਾਨਾ ਅਦਾ ਨਾ ਕਰਨ ’ਤੇ ਸਜ਼ਾ 6 ਮਹੀਨੇ ਹੋਰ ਵਧਾ ਦਿੱਤੀ ਜਾਵੇਗੀ। ਇੱਥੇ ਹੀ ਅਦਾਲਤ ਨੇ 5 ਹੋਰ ਆਰੋਪੀਆਂ ਬੂਟਾ ਸਿੰਘ , ਜਸਪ੍ਰੀਤ ਸਿੰਘ, ਵਿਕਮਰਜੀਤ ਸਿੰਘ, ਜਸਵੰਤ ਸਿੰਘ, ਅਤੇ ਗਗਨਦੀਪ ਸਿੰਘ ਨੂੰ ਬਰੀ ਕਰ ਦਿੱਤਾ। 

ਕੇਸ ਵਿਚ ਦੋ ਆਰੋਪੀਆਂ ਅਮਨਦੀਪ ਸਿੰਘ ਉਰਫ ਕਾਲਾ ਹਵਾਸ ਅਤੇ ਗੁਰਦੇਵ ਸਿੰਘ ਉਰਫ ਦੇਬੂ ਦੀ ਮੌਤ ਹੋ ਚੁੱਕੀ ਹੈ। ਉਥੇ ਹੀ ਨਵਜੀਤ ਸਿੰਘ ਅਤੇ ਕਰਨਵੀਰ ਸਿੰਘ ਨੂੰ ਅਦਾਲਤ ਪਹਿਲਾਂ ਹੀ ਭਗੋੜਾ ਐਲਾਨ ਚੁੱਕੀ ਹੈ। ਕੋਰਟ ਵਿਚ ਅਭਿਯੋਜਨ ਧਿਰ ਦੇ 20 ਗਵਾਹ ਪੇਸ਼ ਹੋਏ। ਉਥੇ ਹੀ ਬਚਾਅ ਧਿਰ ਨੇ ਵੀ ਗਵਾਹ ਪੇਸ਼ ਕਰਕੇ ਕੇਸ ਵਿਚ ਬੇਗੁਨਾਹੀ ਸਾਬਤ ਕਰਨ ਦੀ ਕੋਸ਼ਿਸ਼ ਕੀਤੀ, ਪਰ ਦੋਨਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ। ਮ੍ਰਿਤਕ ਦੇ ਭਾਈ ਜਸਪਾਲ ਸਿੰਘ ਨੇ ਥਾਣਾ ਸਲੇਮ ਟਾਬਰੀ ਵਿਚ 10 ਜੂਨ 2012 ਨੂੰ ਸ਼ਿਕਾਇਤ ਦਿੱਤੀ ਸੀ ਕਿ ਗੁਰਵਿੰਦਰ ਸਿੰਘ ਉਸ ਦੇ ਚਾਚੇ ਦਾ ਪੁੱਤ ਸੀ।

ਉਸ ਦਿਨ ਦੁਪਿਹਰ ਕਰੀਬ 1.30 ਵਜੇ ਤੋਂ ਉਹ ਗੁਰਵਿੰਦਰ ਅਤੇ ਉਸ ਦੇ ਰਿਸ਼ਤੇਦਾਰ ਬਲਕਾਰ ਦੇ ਨਾਲ ਪਿੰਡ ਬਹਾਦੁਰਕੇ ਰੋਡ ਦੇ ਕੇਹਰ ਸਿੰਘ ਦੇ ਕੋਲ ਜਾ ਰਹੇ ਸਨ। ਜਦੋਂ ਉਹ ਕਾਰਾਬਾਰਾ ਬਾਜ਼ੀਗਰ ਬਸਤੀ ਦੇ ਕੋਲ ਪਹੁੰਚੇ ਤਾਂ ਸਾਹਮਣੇ ਤੋਂ ਦੋ ਕਾਰਾਂ ਵਿਚ ਹਥਿਆਰਾਂ ਨਾਲ ਲੈਸ ਹੋ ਕੇ ਆਏ ਦੋਸ਼ੀਆਂ ਨੇ ਵਿੰਡ ਸਕਰੀਨ ਉੱਤੇ ਬੇਸਬਾਲ ਨਾਲ ਬਾਰ ਕੀਤਾ। ਦਵਿੰਦਰ ਨੇ ਗੋਲੀ ਚਲਾ ਦਿੱਤੀ। ਆਰੋਪੀ ਕਰਨਵੀਰ ਅਤੇ ਬਲਜਿੰਦਰ ਨੇ ਬੰਟੀ ਨੂੰ ਖਿੱਚ ਕੇ ਕਾਰ ਵਿਚੋਂ ਕੱਢਿਆ ਅਤੇ ਆਰੋਪੀ ਕਰਨਵੀਰ ਨੇ ਗੋਲੀ ਚਲਾ ਦਿੱਤੀ, ਜੋ ਬੰਟੀ ਦੀ ਛਾਤੀ ਵਿਚ ਲੱਗੀ। ਪੋਲਿੰਗ ਬੂਥ ਕੋਲ ਹੋਣ ਕਾਰਨ ਉੱਥੇ ਲੋਕ ਇਕੱਠੇ ਹੋ ਗਏ। ਇਸ ਤੋਂ ਬਾਅਦ ਆਰੋਪੀ ਫਾਇਰੰਗ ਕਰ ਕੇ ਫਰਾਰ ਹੋ ਗਏ।