ਅੰਮ੍ਰਿਤਸਰ ‘ਚ ਸੌਦਾ ਸਾਧ ਦੇ ਪ੍ਰਚਾਰ ਨੂੰ ਸਿੱਖ ਜਥੇਬੰਦੀਆਂ ਨੇ ਰੋਕਿਆ, ਕਿਹਾ- ਬਲਾਤਕਾਰੀ ਬਾਬੇ ਦਾ ਪ੍ਰਚਾਰ ਨਹੀਂ ਹੋਣ ਦੇਣਾ

0
271

ਅੰਮ੍ਰਿਤਸਰ| ਗੁਮਟਾਲਾ ਇਲਾਕੇ ਵਿੱਚ ਡੇਰਾ ਸੱਚਾ ਸੌਦਾ ਦਾ ਪ੍ਰਚਾਰ ਹੋ ਰਿਹਾ ਸੀ, ਉਥੇ ਸਿੱਖ ਜਥੇਬੰਦੀਆਂ ਪੁਹੰਚ ਗਈਆਂ ਅਤੇ ਉਨ੍ਹਾਂ ਘੇਰ ਪਾ ਲਿਆਾ। ਪ੍ਰਸ਼ਾਸਨ ਨੂੰ ਚਿਤਵਾਨੀ ਦਿੱਤੀ ਕਿ ਅਸੀਂ ਡੇਰਾ ਸੱਚਾ ਸੌਦਾ ਦਾ ਇਥੇ ਕੋਈ ਵੀ ਸਮਾਗਮ ਨਹੀਂ ਹੋਣ ਦੇਣਾ।

ਸਿੱਖ ਜਥੇਬੰਦੀਆਂ ਨੇ ਕਿਹਾ ਕਿ ਇਹ ਲੋਕ ਬਲਾਤਕਾਰੀ ਬਾਬੇ ਦਾ ਪ੍ਰਚਾਰ ਕਰ ਰਹੇ ਹਨ, ਅਸੀਂ ਅੰਮ੍ਰਿਤਸਰ ‘ਚ ਉਸ ਦਾ ਪ੍ਰਚਾਰ ਨਾ ਪਹਿਲਾਂ ਹੋਣ ਦਿੱਤਾ ਸੀ ਨਾ ਹੁਣ ਹੋਣ ਦਿਆਂਗੇ । ਉਨ੍ਹਾਂ ਪ੍ਰਸ਼ਾਸਨ ਨੂੰ ਕਿਹਾ ਕਿ ਡੇਰਾ ਸਚਾ ਸੌਦਾ ਦਾ ਪ੍ਰਚਾਰ ਰੋਕਿਆ ਜਾਵੇ। ਇਨ੍ਹਾਂ ਨੂੰ ਕੋਈ ਵੀ ਸਮਾਗਮ ਕਰਨ ਦੀ ਇਜਾਜ਼ਤ ਨਾ ਦਿੱਤੀ ਜਾਵੇ। ਜੇਕਰ ਇਨ੍ਹਾਂ ਨੂੰ ਨਹੀਂ ਰੋਕਿਆ ਗਿਆ ਤਾਂ ਫਿਰ ਅਸੀਂ ਰੋਕਾਂਗੇ।