ਲੁਧਿਆਣਾ : 2 ਮਹੀਨਿਆਂ ਤਕ ਗੁਆਂਢੀ ਨੇ ਡਰਾ-ਧਮਕਾ ਕੇ ਨਾਬਾਲਿਗਾ ਨੂੰ ਬਣਾਇਆ ਹਵਸ ਦਾ ਸ਼ਿਕਾਰ

0
374

ਲੁਧਿਆਣਾ | ਗੁਆਂਢੀ ਨੇ ਨਾਬਾਲਿਗ ਲੜਕੀ ਦੇ ਦਿਮਾਗ਼ ‘ਤੇ ਇਸ ਕਦਰ ਖੌਫ ਬਣਾ ਦਿੱਤਾ ਕਿ ਉਹ ਦਹਿਸ਼ਤ ਵਿਚ ਰਹਿਣ ਲੱਗੀ। ਧਮਕੀਆਂ ਦੇ ਕੇ ਮੁਲਜ਼ਮ ਉਸ ਨਾਲ ਪੂਰੇ ਦੋ ਮਹੀਨੇ ਤੱਕ ਰੇਪ ਕਰਦਾ ਰਿਹਾ। ਖੁਲਾਸਾ ਹੁੰਦੇ ਹੀ ਥਾਣਾ ਸ਼ਿਮਲਾਪੁਰੀ ਦੀ ਪੁਲਿਸ ਤੁਰੰਤ ਹਰਕਤ ਵਿਚ ਆਈ ਅਤੇ ਨਾਬਾਲਿਗ ਦੀ ਮਾਂ ਦੇ ਬਿਆਨਾਂ ‘ਤੇ ਗੁਆਂਢੀ ਨੌਜਵਾਨ ‘ਤੇ ਮੁਕਦਮਾ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕੀਤਾ ।

ਪੀੜਤਾ ਦੀ ਮਾਂ ਨੇ ਇਸ ਸਬੰਧੀ ਥਾਣਾ ਸ਼ਿਮਲਾਪੁਰੀ ਦੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ, ਜਿਸ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰਕੇ ਮੁਲਜ਼ਮ ਨੂੰ ਹਿਰਾਸਤ ਵਿਚ ਲਿਆ ਹੈ । ਜਾਂਚ ਅਧਿਕਾਰੀ ਰਣਜੀਤ ਸਿੰਘ ਦਾ ਕਹਿਣਾ ਹੈ ਕਿ ਮੰਗਲਵਾਰ ਦੁਪਹਿਰ ਤੋਂ ਬਾਅਦ ਪੀੜਤਾ ਦਾ ਮੈਡੀਕਲ ਕਰਵਾਇਆ ਜਾਵੇਗਾ ।

ਪੁਲਿਸ ਨੂੰ ਜਾਣਕਾਰੀ ਦਿੰਦਿਆਂ ਲੜਕੀ ਦੀ ਮਾਂ ਨੇ ਦੱਸਿਆ ਕਿ ਉਸ ਦੀ 15 ਸਾਲ ਦੀ ਬੇਟੀ ਕੁਝ ਸਮੇਂ ਤੋਂ ਬੇਹੱਦ ਪ੍ਰੇਸ਼ਾਨ ਰਹਿ ਰਹੀ ਸੀ । ਲੜਕੀ ਨੂੰ ਵਾਰ-ਵਾਰ ਪੁੱਛਣ ‘ਤੇ ਉਸ ਨੇ ਜੋ ਦੱਸਿਆ, ਉਹ ਹੈਰਾਨ ਕਰ ਦੇਣ ਵਾਲਾ ਸੀ । ਲੜਕੀ ਨੇ ਦੱਸਿਆ ਕਿ ਗੁਆਂਢ ਵਿਚ ਰਹਿਣ ਵਾਲਾ ਨੌਜਵਾਨ ਪਿਛਲੇ 2 ਮਹੀਨਿਆਂ ਤੋਂ ਡਰਾ-ਧਮਕਾ ਕੇ ਉਸ ਨੂੰ ਹਵਸ ਦਾ ਸ਼ਿਕਾਰ ਬਣਾ ਰਿਹਾ ਹੈ ।