ਲੁਧਿਆਣਾ। ਸੋਸ਼ਲ ਮੀਡੀਆ ਜ਼ਰੀਏ ਮਹਿਲਾ ਨਾਲ ਦੋਸਤੀ ਕਰਕੇ ਉਸਨੂੰ ਆਪਣੇ ਪਿਆਰ ਦੇ ਜਾਲ ਵਿਚ ਫਸਾ ਕੇ ਇਕ ਨੌਜਵਾਨ ਨੇ ਦੋਸਤਾਂ ਨਾਲ ਮਿਲ ਕੇ ਮਹਿਲਾ ਨਾਲ ਸਮੂਹਿਕ ਬਲਾਤਕਾਰ ਕੀਤਾ। ਮਾਮਲੇ ਲੁਧਿਆਣਾ ਦੇ ਜਗਰਾਓਂ ਦਾ ਹੈ। ਥਾਣਾ ਸਿਟੀ ਦੀ ਏਐਸਆਈ ਕਮਲਦੀਪ ਕੌਰ ਨੇ ਦੱਸਿਆ ਕਿ ਪੀੜਤ ਮਹਿਲਾ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਹੈ ਕਿ ਸਾਲ 2021 ਵਿਚ ਉਸਦੀ ਦੋਸਤੀ ਸੋਸ਼ਲ ਮੀਡੀਆ ਜ਼ਰੀਏ ਆਰੋਪੀ ਨਾਲ ਹੋਈ। ਇਸਤੋਂ ਬਾਅਦ ਉਹ ਅਕਸਰ ਇਕ ਦੂਜੇ ਨਾਲ ਗੱਲਬਾਤ ਕਰਨ ਲੱਗੇ ਤੇ ਉਨ੍ਹਾਂ ਵਿਚਾਲੇ ਨੇੜਤਾ ਕਾਫੀ ਵਧ ਗਈ।
17 ਸਤੰਬਰ ਨੂੰ ਆਰੋਪੀ ਨੇ ਫੋਨ ਕਰਕੇ ਕਿਹਾ ਕਿ ਉਹ ਉਸਦੇ ਪਿੰਡ ਆਇਆ ਹੈ। ਦੱਸਿਆ ਕਿ ਦਵਾਈ ਲੈਣ ਜਗਰਾਓਂ ਜਾਣਾ ਹੈ। ਤੂੰ ਹਸਪਤਾਲ ਹੀ ਮਿਲ ਲੈਣਾ। ਇਸ ਉਤੇ ਆਰੋਪੀ ਕਹਿਣ ਲੱਗਾ ਕੇ ਜੇਕਰ ਜਾਣਾ ਹੈ ਤਾਂ ਉਸ ਨਾਲ ਹੀ ਮੋਟਰਸਾਈਕਲ ਉਤੇ ਚੱਲੇ। ਪੀੜਤਾ ਉਸਦੇ ਮੋਟਰਸਾਈਕਲ ਉਤੇ ਬੈਠ ਕੇ ਦਵਾਈ ਲੈਣ ਚਲੀ ਗਈ।
ਪੀੜਤਾ ਨੇ ਦੱਸਿਆ ਕਿ ਆਰੋਪੀ ਉਸਨੂੰ ਆਪਣੇ ਨਾਲ ਇਕ ਮਕਾਨ ਵਿਚ ਲੈ ਗਿਆ ਤੇ ਅੰਦਰ ਲਿਜਾ ਕੇ ਬਿਠਾ ਦਿੱਤਾ। ਕੁਝ ਸਮਾਂ ਬਾਅਦ ਆਰੋਪੀ ਮਹਿਲਾ ਨੂੰ ਇਕ ਦੂਜੇ ਕਮਰੇ ਵਿਚ ਲੈ ਗਿਆ। ਇਸਦੇ ਬਾਅਦ ਉਸਦੇ ਤਿੰਨ ਦੋਸਤ ਵੀ ਕਮਰੇ ਵਿਚ ਆ ਗਏ। ਇਨ੍ਹਾਂ ਸਾਰਿਆਂ ਨੇ ਰਲ਼ ਕੇ ਮਹਿਲਾ ਨਾਲ ਸਮੂਹਿਕ ਬਲਾਤਕਾਰ ਕੀਤਾ। ਆਰੋਪੀਆਂ ਨੇ ਧਮਕੀ ਵੀ ਦਿੱਤੀ ਕੇ ਜੇਕਰ ਇਸ ਬਾਰੇ ਕਿਸ ਨੂੰ ਦੱਸਿਆ ਤਾਂ ਉਸਨੂੰ ਜਾਨ ਤੋਂ ਮਾਰ ਦੇਣਗੇ। ਪੀੜਤਾ ਦੀ ਸ਼ਿਕਾਇਤ ਉਤੇ ਇਕ ਅਣਜਾਣ ਵਿਅਕਤੀ ਸਣੇ ਤਿੰਨ ਲੋਕਾਂ ਉਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਆਰੋਪੀਆਂ ਦੀ ਭਾਲ ਵਿਚ ਛਾਪੇਮਾਰੀ ਕਰ ਰਹੀ ਹੈ।