ਲੁਧਿਆਣਾ : ਦਾਜ ਲਈ ਪਤਨੀ ਨੂੰ ਮਾਨਸਿਕ ਤੇ ਸਰੀਰਕ ਤੌਰ ‘ਤੇ ਤੰਗ ਕਰਨ ਵਾਲੇ ਪਤੀ ਖ਼ਿਲਾਫ਼ FIR

0
505

ਲੁਧਿਆਣਾ, 19 ਫਰਵਰੀ | ਦਾਜ ਲਈ ਵਿਆਹੁਤਾ ਨੂੰ ਮਾਨਸਿਕ ਤੇ ਸਰੀਰਕ ਤੌਰ ‘ਤੇ ਤੰਗ ਕਰਨ ਵਾਲੇ ਪਤੀ ਖ਼ਿਲਾਫ਼ ਪਰਚਾ ਦਰਜ ਕੀਤਾ ਗਿਆ ਹੈ ਪੁਲਿਸ ਨੇ ਇਹ ਮਾਮਲਾ ਸਿਵਲ ਲਾਈਨ ਦੀ ਰਹਿਣ ਵਾਲੀ ਸ਼ਿਖਾ ਲਾਂਬਾ ਦੇ ਬਿਆਨ ਉੱਪਰ ਉਸਦੇ ਪਤੀ ਸਾਊਥ ਸਿਟੀ ਵਾਸੀ ਅਰਚਿਤ ਅਰੋੜਾ ਖ਼ਿਲਾਫ਼਼ ਦਰਜ ਕੀਤਾ ਹੈ।

ਸ਼ਿਕਾਇਤਕਰਤਾ ਸ਼ਿਖਾ ਲਾਂਬਾ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਉਂਦਿਆਂ ਦੱਸਿਆ ਕਿ ਉਸ ਦਾ ਵਿਆਹ 8 ਸਾਲ ਪਹਿਲਾਂ ਸਾਊਥ ਸਿਟੀ ਦੇ ਰਹਿਣ ਵਾਲੇ ਅਰਚਿਤ ਅਰੋੜਾ ਨਾਲ ਹੋਇਆ ਸੀ। ਵਿਆਹ ਤੋਂ ਕੁਝ ਸਮਾਂ ਬਾਅਦ ਹੀ ਉਸ ਦਾ ਪਤੀ ਹੋਰ ਦਾਜ ਲਿਆਉਣ ਲਈ ਉਸ ਉਪਰ ਦਬਾਅ ਬਣਾਉਣ ਲੱਗ ਗਿਆ। ਕਈ ਵਾਰ ਪਰਿਵਾਰਕ ਰਾਜ਼ੀਨਾਮੇ ਹੋਣ ਦੇ ਬਾਵਜੂਦ ਪਤੀ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਇਆ ਅਤੇ ਉਸ ਨਾਲ ਕਲੇਸ਼ ਕਰਕੇ ਪਤੀ ਮਾਨਸਿਕ ਅਤੇ ਸਰੀਰਕ ਤਸ਼ੱਦਦ ਕਰਨ ਲੱਗ ਗਿਆ। ਉਨ੍ਹਾਂ ਉਕਤ ਮਾਮਲੇ ਦੀ ਸ਼ਿਕਾਇਤ ਥਾਣਾ ਵੁਮੈਨਸੈੱਲ ਪੁਲਿਸ ਕੋਲ ਦਰਜ ਕਰਵਾਈ, ਜਿਸ ਦੀ ਪੜਤਾਲ ਮਗਰੋਂ ਪੁਲਿਸ ਨੇ ਪਰਚਾ ਦਰਜ ਕਰ ਲਿਆ ਹੈ।