ਲੁਧਿਆਣਾ : Pubg ਗੇਮ ਦੇ ਡਿਪਰੈਸ਼ਨ ਕਾਰਨ ਦੋ ਨੌਜਵਾਨਾਂ ਨੇ ਫਾਹਾ ਲਾ ਕੇ ਕੀਤੀ ਖੁਦਕੁਸ਼ੀ

0
826

ਪੰਜਾਬ ਵਿਚ Pubg ਗੇਮ ਜਾਨਲੇਵਾ ਹੁੰਦੀ ਜਾ ਰਹੀ ਹੈ। ਪੰਜਾਬ ਦੇ ਲੁਧਿਆਣਾ ਵਿਚ ਬੁੱਧਵਾਰ ਨੂੰ Pubg ਗੇਮ ਨੇ ਦੋ ਜਾਨਾਂ ਲੈ ਲਈਆਂ। ਵੱਖ ਥਾਵਾਂ ‘ਤੇ Pubg ਖੇਲਣ ਵਾਲੇ ਦੋ ਨੌਜਵਾਨਾਂ ਨੇ ਘਰ ਵਿਚ ਹੀ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ। ਦੋਵੇਂ ਰੋਜਾਨਾ ਕਈ ਘੰਟੇ Pubg ਖੇਡਦੇ ਸਨ ਤੇ ਕਈ ਦਿਨਾਂ ਤੋਂ ਪਰੇਸ਼ਾਨ ਸਨ। ਨਿਊ ਸ਼ਿਵਪੁਰੀ ਵਿਚ ਰਹਿਣ ਵਾਲੇ ਸੁਮਿਤ ਕਸ਼ਿਯਪ (24) ਨੇ ਆਪਣੇ ਘਰ ਵਿਚ ਹੀ ਫਾਹਾ ਲਗਾ ਕੇ ਆਪਣੀ ਜਾਨ ਦੇ ਦਿੱਤੀ। ਘਟਨਾ ਦਾ ਪਤਾ ਉਦੋਂ ਲੱਗਾ ਜਦੋਂ ਸੁਮਿਤ ਦੇ ਪਰਿਵਾਰ ਵਾਲੇ ਉਸਨੂੰ ਬੁਲਾਉਣ ਲਈ ਗਏ।

ਅੰਦਰ ਲਾਸ਼ ਲਟਕਦੀ ਦੇਖ ਕੇ ਉਨ੍ਹਾਂ ਦੇ ਹੋਸ਼ ਉਡ ਗਏ। ਸੂਚਨਾ ਮਿਲਦੇ ਸਾਰ ਹੀ ਥਾਣਾ ਦਰੇਸੀ ਦੀ ਪੁਲਿਸ ਮੌਕ ਤੇ ਪਹੁੰਚੀ। ਜਾਂਚ ਅਧਿਕਾਰੀ ਏਐਸਆਈ ਰਾਮ ਕ੍ਰਿਸ਼ਨ ਨੇ ਦੱਸਿਆ ਕਿ ਸੁਮਿਤ ਫੈਕਟਰੀ ਵਿਚ ਠੇਕੇਦਾਰੀ ਦਾ ਕੰਮ ਕਰਦਾ ਸੀ। ਉਹ ਲੁਧਿਆਣਾ ਵਿਚ ਆਪਣੇ ਮਾਮੇ ਦੇ ਪਰਿਵਾਰ ਨਾਲ ਰਹਿੰਦਾ ਸੀ।

ਪੁਲਸ ਜਾਂਚ ਵਿਚ ਪਤਾ ਲੱਗਾ ਹੈ ਕਿ ਸੁਮਿਤ ਕਈ ਘੰਟਿਆਂ ਤੱਕ Pubg ਗੇਮ ਖੇਡਦਾ ਸੀ। ਪਰਿਵਾਰ ਵਾਲੇ ਉਸਨੂੰ ਰੋਕਣ ਦੀ ਕਾਫੀ ਕੋਸ਼ਿਸ਼ ਕਰਦੇ ਸਨ, ਪਰ ਉਹ ਕਿਸੇ ਦੀ ਨਹੀਂ ਸੁਣਦਾ ਸੀ। ਉਹ ਕਈ ਦਿਨਾਂ ਤੋਂ ਪਰੇਸ਼ਾਨ ਚੱਲ ਰਿਹਾ ਸੀ। ਉਸਨੇ ਘਰ ਵਿਚ ਹੀ ਫਾਹਾ ਲਗਾ ਕੇ ਆਪਣੀ ਜਾਨ ਦੇ ਦਿੱਤੀ।

ਦੂਜਾ ਮਾਮਲਾ ਕਿਰਪਾਲ ਨਗਰ ਨਿਵਾਸੀ ਜਤਿੰਦਰ ਸਿੰਘ (28) ਦਾ ਹੈ। ਉਸਨੇ ਵੀ ਆਪਣੇ ਘਰ ਹੀ ਫਾਰਾ ਲਾ ਕੇ ਜਾਨ ਦੇ ਦਿੱਤੀ। ਜਤਿੰਦਰ ਦੇ ਘਰਦੇ ਕਿਤੇ ਬਾਹਰ ਗਏ ਹੋਏ ਸਨ। ਜਤਿੰਦਰ ਵੀ ਲਗਾਤਾਰ Pubg ਗੇਮ ਖੇਡਦਾ ਰਹਿੰਦਾ ਸੀ। ਪਰਿਵਾਰ ਵਾਲਿਆਂ ਨੇ ਉਸਨੂੰ ਕਈ ਵਾਰ ਰੋਕਿਆ ਪਰ ਉਹ ਨਹੀਂ ਮੰਨਦਾ ਸੀ।

ਕਾਫੀ ਸਮੇਂ ਤੋਂ ਉਹ ਵੀ ਪਰੇਸ਼ਾਨ ਚੱਲ ਰਿਹਾ ਸੀ। ਪਰਿਵਾਰ ਵਾਲੇ ਕਿਤੇ ਬਾਹਰ ਗਏ ਹੋਏ ਸੀ। ਪਿੱਛਿਓਂ ਉਸਨੇ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ। ਪੁਲਸ ਨੇ ਦੱਸਿਆ ਕਿ ਜਾਂਚ ਤੋਂ ਬਾਅਦ ਜਤਿੰਦਰ ਕੁਮਾਰ ਤੋਂ ਇਕ ਸੁਸਾਈਡ ਨੋਟ ਮਿਲਿਆ ਹੈ। ਜਿਸ ਵਿਚ ਉਸਨੇ ਆਪਣੀ ਮੌਤ ਦਾ ਜਿੰਮੇਵਾਰ ਖੁਦ ਨੂੰ ਦੱਸਿਆ ਹੈ।