ਲੁਧਿਆਣਾ : ਪੁਰਾਣੀ ਰੰਜਿਸ਼ ਦੇ ਚੱਲਦਿਆਂ ਵਿਆਹ ‘ਚ ਚੱਲੀਆਂ ਕੁਰਸੀਆਂ, ਪਲੇਟਾਂ, ਇੱਟਾਂ-ਰੋੜੇ, ਕਈਆਂ ਦੇ ਸਿਰ ਪਾਟੇ ਤੇ ਕਈਆਂ ਦੇ ਟੁੱਟੇ ਦੰਦ

0
337

ਲੁਧਿਆਣਾ| ਥਾਣਾ ਟਿੱਬਾ ਅਧੀਨ ਆਉਂਦੀ ਮੇਜਰ ਧਰਮਸ਼ਾਲਾ ‘ਚ ਵਿਆਹ ਦਾ ਸਮਾਗਮ ਚੱਲ ਰਿਹਾ ਸੀ। ਦੇਰ ਰਾਤ ਸਮਾਗਮ ਦੌਰਾਨ ਅਚਾਨਕ ਮਾਹੌਲ ਇਹੋ ਜਿਹਾ ਭਖਿਆ ਕਿ ਵਿਆਹ ਵਿੱਚ ਆਏ ਮਹਿਮਨਾਂ ਉਤੇ ਪਲੇਟਾਂ, ਕੁਰਸੀਆਂ ਵੱਜਣ ਲੱਗੀਆਂ।

ਮਾਹੌਲ ਐਨਾ ਤਣਾਅ ਪੂਰਵਕ ਹੋ ਗਿਆ ਕਿ ਵਿਆਹ ਵਿਚ ਆਏ ਮਹਿਮਾਨ ਆਪਣੀ-ਆਪਣੀ ਜਾਨ ਬਚਾਉਣ ਵਿਚ ਲੱਗੇ ਰਹੇ। ਝਗੜਾ ਇੰਨਾ ਵਧ ਗਿਆ ਕਿ ਪੈਲੇਸ ਬਾਹਰ ਵੀ ਆਉਣ ਜਾਣ ਵਾਲੇ ਰਾਹਗੀਰਾਂ ਉਪਰ ਕੁਰਸੀਆਂ ਅਤੇ ਇੱਟਾਂ-ਰੋੜੇ ਵਰਸਾਏ ਗਏ, ਜਿਸ ਨਾਲ ਬਰਾਤ ਵਿਚ ਖੜ੍ਹੀਆਂ ਗੱਡੀਆਂ ਨੂੰ ਨੁਕਸਾਨ ਵੀ ਪੁੱਜਿਆ।

ਜਾਣਕਾਰੀ ਮੁਤਾਬਿਕ ਬਰਾਤ ਮਾਛੀਵਾੜਾ ਤੋਂ ਆਈ ਸੀ। ਲੜਾਈ ਦਾ ਕਾਰਣ ਪੁਰਾਣੀ ਰੰਜਿਸ਼ ਦੱਸਿਆ ਜਾ ਰਿਹਾ ਹੈ। ਇਹ ਸਾਰੀ ਘਟਨਾ ਧਰਮਸ਼ਾਲਾ ਵਿੱਚ ਲੱਗੇ cctv ਕੈਮਰੇ ਵਿਚ ਕੈਦ ਹੋ ਗਈ। ਦੇਰ ਰਾਤ ਥਾਣਾ ਟਿੱਬਾ ਪੁਲਿਸ ਨੂੰ ਇਤਲਾਹ ਦਿੱਤੀ ਗਈ ਸੀ। ਮੌਕੇ ‘ਤੇ ਪੁਲਿਸ ਵਲੋਂ ਬਰਾਤੀਆਂ ਨੂੰ ਸ਼ਾਂਤ ਕਰਕੇ ਲਾਵਾਂ ਫੇਰੇ ਕਰਵਾ ਕੇ ਡੋਲੀ ਨੂੰ ਵਿਦਾ ਕੀਤਾ ਗਿਆ।

ਜਖਮੀ ਹੋਏ ਨੌਜਵਾਨਾਂ ਵਲੋਂ ਸਿਵਲ ਹਸਪਤਾਲ ਵਿਚ ਮੈਡੀਕਲ ਵੀ ਕਰਵਾਇਆ ਗਿਆ। ਇਸ ਸੰਬੰਧੀ ਧਰਮਸ਼ਾਲਾ ਮਾਲਿਕ ਦੋਨੋਂ ਧਿਰਾਂ ਵਲੋਂ ਸ਼ਿਕਾਇਤ ਲਿਖਵਾਈ ਗਈ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।