ਲੁਧਿਆਣਾ | ਹਸਪਤਾਲ ‘ਚ ਕੋਰੋਨਾ ਦੀ ਜੰਗ ਲੜ ਰਹੇ ਪੰਜਾਬ ਪੁਲਿਸ ਦੇ DSP ਹਰਜਿੰਦਰ ਸਿੰਘ ਦੀ ਮੌਤ ਹੋ ਗਈ। ਹਰਜਿੰਦਰ ਸਿੰਘ ਦਾ ਇੱਕ ਵੀਡੀਓ ਪਿਛਲੇ ਦਿਨ ਹੀ ਕਾਫੀ ਵਾਇਰਲ ਹੋਇਆ ਸੀ ਜਿਸ ਵਿੱਚ ਉਹ ਕੈਪਟਨ ਸਰਕਾਰ ਤੋਂ ਇਲਾਜ ਲਈ ਮਦਦ ਮੰਗ ਰਹੇ ਸਨ।
DSP ਹਰਜਿੰਦਰ ਸਿੰਘ ਦੀ ਮਾਂ ਪਿਛਲੇ ਦਿਨ ਹੀ ਮੁੱਖ ਮੰਤਰੀ ਨੂੰ ਮਿਲੀ ਸੀ ਅਤੇ ਮਦਦ ਦੀ ਅਪੀਲ ਕੀਤੀ ਸੀ। ਇਸ ਤੋਂ ਬਾਅਦ CM ਨੇ ਹਰਜਿੰਦਰ ਸਿੰਘ ਦਾ ਪੂਰਾ ਖਰਚਾ ਚੁੱਕਣ ਦਾ ਭਰੋਸਾ ਦਿੱਤਾ ਸੀ।
DSP ਨੂੰ ਸ਼ੂਗਰ ਤੇ ਬੀਪੀ ਦੀ ਵੀ ਸਮੱਸਿਆ ਸੀ। ਕੋਰੋਨਾ ਕਰਕੇ ਉਨ੍ਹਾਂ ਨੂੰ ਸਾਹ ਲੈਣ ‘ਚ ਦਿੱਕਤ ਹੋ ਰਹੀ ਸੀ। ਵਾਇਰਲ ਵੀਡੀਓ ‘ਚ DSP ਨੇ ਕਿਹਾ ਸੀ ਕਿ ਸਰਕਾਰ ਉਨ੍ਹਾਂ ਦੇ ਮਰਨ ਤੋਂ ਬਾਅਦ ਪਰਿਵਾਰ ਨੂੰ ਪੈਸੇ ਦੇਵੇਗੀ ਪਰ ਇਸ ਤੋਂ ਚੰਗਾ ਇਹ ਹੈ ਕਿ ਉਸਦਾ ਜਿਉਂਦੇ ਜੀਅ ਇਲਾਜ ਕਰਵਾਇਆ ਜਾਵੇ।
(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)