ਲੁਧਿਆਣਾ : ਮੂੰਹ ‘ਚ kwic fix ਪਾ ਕੇ ਆਰੀ ਨਾਲ ਧੌਣ ਵੱਢੀ, ਪਤੀ-ਪਤਨੀ ਗ੍ਰਿਫਤਾਰ, ਮਹਿਜ਼ 20 ਹਜ਼ਾਰ ਪਿੱਛੇ ਬੇਰਹਿਮੀ ਨਾਲ ਕਤਲ

0
1721

ਲੁਧਿਆਣਾ| ਲੁਧਿਆਣਾ ਦੇ ਆਦਰਸ਼ ਨਗਰ ‘ਚੋਂ ਮਿਲੀ ਸਿਰ ਕਲਮ ਕੀਤੀ ਲਾਸ਼ ਦੇ ਮਾਮਲੇ ‘ਚ ਵੱਡਾ ਖੁਲਾਸਾ ਹੋਇਆ ਹੈ। ਇਸ ਘਟਨਾ ਨੂੰ ਕਰੀਬ 20 ਹਜ਼ਾਰ ਰੁਪਏ ਵਿਚ ਅੰਜਾਮ ਦਿੱਤਾ ਗਿਆ ਹੈ। ਇਸ ਮਾਮਲੇ ‘ਚ ਪੁਲਿਸ ਨੇ ਇਕ ਜੋੜੇ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਦੋਸ਼ੀ ਦਾ ਨਾਂ ਰਾਮ ਪ੍ਰਸਾਦ ਹੈ, ਜਦਕਿ ਪਤਨੀ ਦਾ ਨਾਂ ਅਜੇ ਸਾਹਮਣੇ ਨਹੀਂ ਆਇਆ ਹੈ। ਫਿਲਹਾਲ ਪੁਲਿਸ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ।

ਕਾਤਲ ਨੇ ਮ੍ਰਿਤਕ ਪੰਕਜ ਦੇ ਮੂੰਹ ਵਿੱਚ ਕਵਿਕ ਫਿਕਸ ਦੀਆਂ 4 ਤੋਂ 5 ਟਿਊਬਾਂ ਪਾ ਦਿੱਤੀਆਂ ਤਾਂ ਕਿ ਉਸ ਦਾ ਮੂੰਹ ਜਾਮ ਹੋ ਜਾਵੇ ਅਤੇ ਆਵਾਜ਼ ਨਾ ਨਿਕਲੇ। ਇਸ ਤੋਂ ਬਾਅਦ ਪੰਕਜ ਦਾ ਗਲ਼ਾ ਆਰੇ ਨਾਲ ਵੱਢ ਦਿੱਤਾ ਗਿਆ।

ਕਾਬੂ ਕੀਤੇ ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ ਪੁਲਿਸ ਨੇ ਮ੍ਰਿਤਕ ਪੰਕਜ ਦਾ ਸਿਰ ਅਤੇ ਉਂਗਲਾਂ ਤਾਜਪੁਰ ਰੋਡ ਨੇੜੇ ਪਾਣੀ ਵਿੱਚੋਂ ਬਰਾਮਦ ਕੀਤੀਆਂ। ਸਿਰ ਬਹੁਤ ਸੁੱਜਿਆ ਹੋਇਆ ਹੈ। ਥਾਣਾ ਡਿਵੀਜ਼ਨ ਨੰਬਰ 7 ਦੀ ਪੁਲਿਸ ਨੇ ਦੇਰ ਰਾਤ ਸਿਵਲ ਹਸਪਤਾਲ ਦੇ ਪੋਸਟਮਾਰਟਮ ਹਾਊਸ ਵਿੱਚ ਰੱਖੇ ਸਿਰ ਅਤੇ ਹੋਰ ਅੰਗ ਪ੍ਰਾਪਤ ਕਰ ਲਏ।

ਡੇਅਰੀ ਸੰਚਾਲਕ ਦੇ ਇਸ਼ਾਰੇ ‘ਤੇ ਕੀਤਾ ਕਤਲ
ਸੂਤਰਾਂ ਅਨੁਸਾਰ ਫੜੇ ਗਏ ਮੁਲਜ਼ਮ ਨੇ ਡੇਅਰੀ ਸੰਚਾਲਕ ਦੇ ਇਸ਼ਾਰੇ ’ਤੇ ਇਸ ਕਤਲੇਆਮ ਨੂੰ ਅੰਜਾਮ ਦਿੱਤਾ ਹੈ। ਪੁਲਿਸ ਡੇਅਰੀ ਸੰਚਾਲਕ ਨੂੰ ਫੜਨ ਲਈ ਲਗਾਤਾਰ ਛਾਪੇਮਾਰੀ ਕਰ ਰਹੀ ਹੈ। ਪੁਲਿਸ ਨੂੰ ਫੜੇ ਗਏ ਜੋੜੇ ਕੋਲੋਂ ਤਿੰਨ ਬੱਚੇ ਵੀ ਮਿਲੇ ਹਨ, ਜਿਨ੍ਹਾਂ ਵਿੱਚੋਂ ਦੋ ਬੱਚੇ ਕਿਸੇ ਹੋਰ ਵਿਅਕਤੀ ਦੇ ਹਨ, ਜਿਸ ਨੂੰ ਉਨ੍ਹਾਂ ਨੇ ਪਹਿਲਾਂ ਮਾਰਿਆ ਸੀ।

ਮੁਲਜ਼ਮ ਪਹਿਲਾਂ ਵੀ 3 ਤੋਂ 4 ਕਤਲ ਕਰ ਚੁੱਕੇ ਹਨ, ਜਿਸ ਦਾ ਖੁਲਾਸਾ ਅੱਜ ਪੁਲਿਸ ਕਰ ਸਕਦੀ ਹੈ। ਅਜੇ ਤੱਕ ਕਿਸੇ ਅਧਿਕਾਰੀ ਨੇ ਇਸ ਮਾਮਲੇ ਦੀ ਪੁਸ਼ਟੀ ਨਹੀਂ ਕੀਤੀ ਹੈ।

(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ  ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ