ਲੁਧਿਆਣਾ : ਗਸ਼ਤ ‘ਤੇ ਜਾ ਰਹੇ CIA ਇੰਚਾਰਜ ਦੀ ਕਾਰ ਨਾਲ ਹਾਦਸਾ, 2 ਜ਼ਖਮੀ

0
846

ਲੁਧਿਆਣਾ, 13 ਦਸੰਬਰ | ਜਗਰਾਉਂ ‘ਚ 2 ਕਾਰਾਂ ਦੀ ਟੱਕਰ ਹੋ ਗਈ। ਇਸ ਹਾਦਸੇ ਵਿਚ ਸੀਆਈਏ ਸਟਾਫ਼ ਇੰਚਾਰਜ ਅਤੇ ਗੰਨਮੈਨ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

ਇਹ ਹਾਦਸਾ ਵੀਰਵਾਰ ਦੇਰ ਰਾਤ ਸਿੱਧਵਾਂ ਬੇਟ ਰੋਡ ‘ਤੇ ਵਾਪਰਿਆ। ਜ਼ਖ਼ਮੀ ਦੀ ਪਛਾਣ ਸੀਆਈਏ ਸਟਾਫ਼ ਇੰਚਾਰਜ ਕਿੱਕਰ ਸਿੰਘ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਸੀਆਈਏ ਸਟਾਫ਼ ਦਾ ਇੰਚਾਰਜ ਆਪਣੇ ਗੰਨਮੈਨ ਸਮੇਤ ਜਗਰਾਉਂ ਤੋਂ ਸਿੱਧਵਾਂ ਬੇਟ ਵੱਲ ਗਸ਼ਤ ’ਤੇ ਜਾ ਰਿਹਾ ਸੀ।

ਜਿਵੇਂ ਹੀ ਪੁਲਿਸ ਦੀ ਕਾਰ ਪੈਟਰੋਲ ਪੰਪ ਨੇੜੇ ਪਹੁੰਚੀ ਤਾਂ ਦੂਜੇ ਪਾਸਿਓਂ ਆ ਰਹੀ ਤੇਜ਼ ਰਫਤਾਰ ਕਾਰ ਨੇ ਇਕ ਪਾਸੇ ਤੋਂ ਕਾਰ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਸੀਆਈਏ ਇੰਚਾਰਜ ਅਤੇ ਗੰਨਮੈਨ ਜ਼ਖ਼ਮੀ ਹੋ ਗਏ। ਹਾਦਸੇ ਦੀ ਸੂਚਨਾ ਮਿਲਣ ‘ਤੇ ਮੌਕੇ ‘ਤੇ ਪਹੁੰਚੀ ਪੁਲਿਸ ਨੇ ਦੋਵਾਂ ਨੂੰ ਹਸਪਤਾਲ ਪਹੁੰਚਾਇਆ ਪਰ ਸੱਟ ਗੰਭੀਰ ਨਾ ਹੋਣ ਕਾਰਨ ਉਸ ਨੂੰ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ।

(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/0tM6T ਜਾਂ ਵਟਸਐਪ ਚੈਨਲ https://shorturl.at/Q3yRy ਨਾਲ ਜ਼ਰੂਰ ਜੁੜੋ।)