ਲੁਧਿਆਣਾ : ਮੋਬਾਇਲ ਦਾ ਕਵਰ ਲੈਣ ਬਹਾਨੇ ਬੱਚੇ ਨਾਲ ਦੁਕਾਨ ‘ਤੇ ਆਈ ਔਰਤ ਨੇ ਘੜੀ ਕੀਤੀ ਚੋਰੀ

0
325

ਲੁਧਿਆਣਾ | ਘੰਟਾ ਘਰ ਨੇੜੇ ਇੱਕ ਚੋਰ ਗਿਰੋਹ ਸਰਗਰਮ ਹੈ। ਅਜਿਹੀ ਹੀ ਇੱਕ ਚੋਰੀ ਦੀ ਵੀਡੀਓ ਸਾਹਮਣੇ ਆਈ ਹੈ, ਜਿਸ ‘ਚ ਇੱਕ ਔਰਤ ਅਤੇ ਵਿਅਕਤੀ ਬੱਚੇ ਦੇ ਨਾਲ ਇੱਕ ਦੁਕਾਨ ‘ਤੇ ਜਾਂਦੇ ਹਨ। ਮੋਬਾਇਲ ਦਾ ਕਵਰ ਦੇਖਣ ਦੇ ਬਹਾਨੇ ਬੱਚੇ ਨੇ ਉੱਥੋਂ ਘੜੀ ਚੋਰੀ ਕਰ ਲਈ। ਉਸ ਨੂੰ ਰੋਕਣ ਦੀ ਬਜਾਏ ਔਰਤ ਨੇ ਖੁਦ ਉਥੋਂ ਘੜੀ ਚੋਰੀ ਕਰ ਲਈ।

ਔਰਤ ਦੇ ਨਾਲ ਗਿਆ ਵਿਅਕਤੀ ਜਦੋਂ ਕਵਰ ਲੈ ਕੇ ਦੁਕਾਨ ਤੋਂ ਬਾਹਰ ਨਿਕਲਿਆ ਤਾਂ ਔਰਤ ਉਸ ਦੇ ਨਾਲ ਸਕੂਟੀ ‘ਤੇ ਚਲੀ ਗਈ। ਸਕੂਟੀ ‘ਤੇ ਵੀ ਕੋਈ ਨੰਬਰ ਪਲੇਟ ਨਹੀਂ ਸੀ। ਚੋਰੀ ਦੀ ਸਾਰੀ ਘਟਨਾ ਦੁਕਾਨ ‘ਚ ਲੱਗੇ ਸੀਸੀਟੀਵੀ ਕੈਮਰੇ ‘ਚ ਕੈਦ ਹੋ ਗਈ।

ਦੁਕਾਨਦਾਰ ਆਨੰਦ ਪ੍ਰਕਾਸ਼ ਨੇ ਦੱਸਿਆ ਕਿ ਘੜੀ ਚੋਰੀ ਹੋਣ ਦੇ ਅਗਲੇ ਦਿਨ ਅਚਾਨਕ ਜਦੋਂ ਉਹ ਸਟਾਕ ਦੀ ਜਾਂਚ ਕਰਨ ਲੱਗਾ ਤਾਂ ਦੇਖਿਆ ਕਿ ਘੜੀਆਂ ਘੱਟ ਸੀ। ਜਦੋਂ ਉਨ੍ਹਾਂ ਨੇ ਸੀਸੀਟੀਵੀ ਚੈੱਕ ਕੀਤਾ ਤਾਂ ਦੇਖਿਆ ਕਿ ਔਰਤ ਨੇ ਬੱਚੇ ਸਮੇਤ ਘੜੀ ਚੋਰੀ ਕੀਤੀ ਸੀ। ਆਨੰਦ ਪ੍ਰਕਾਸ਼ ਵੱਲੋਂ ਪੁਲਿਸ ਕੰਟਰੋਲ ਨੰਬਰ 112 ’ਤੇ ਸ਼ਿਕਾਇਤ ਦਰਜ ਕਰਵਾਈ ਗਈ ਹੈ ਕਿ ਬੱਚੇ ਸਮੇਤ ਔਰਤ ਨੇ ਖੁਦ ਘੜੀ ਚੋਰੀ ਕੀਤੀ ਹੈ।