ਲੁਧਿਆਣਾ : ਖੰਨਾ ਰੇਲਵੇ ਰੋਡ ‘ਤੇ ਨਾਲੀ ‘ਚੋਂ ਮਿਲਿਆ 5 ਮਹੀਨੇ ਦਾ ਭਰੂਣ

0
533

ਲੁਧਿਆਣਾ | ਖੰਨਾ ਰੇਲਵੇ ਰੋਡ ਉਪਰ ਬੰਦ ਗਲੀ ‘ਚ ਨਾਲੀ ਚੋਂ ਕਰੀਬ ਪੰਜ ਮਹੀਨੇ ਦਾ ਭਰੂਣ ਬਰਾਮਦ ਹੋਇਆ। ਆਲੇ ਦੁਆਲੇ ਦੇ ਲੋਕਾਂ ਨੇ ਪੁਲਸ ਨੂੰ ਮੌਕੇ ‘ਤੇ ਬੁਲਾਇਆ ਤਾਂ ਪੁਲਸ ਨੇ ਭਰੂਣ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕੀਤੀ। ਇਹ ਭਰੂਣ ਲੜਕੇ ਦਾ ਦੱਸਿਆ ਜਾ ਰਿਹਾ ਹੈ।

ਲੋਕਾਂ ਨੇ ਦੱਸਿਆ ਕਿ ਭਰੂਣ ਨਾਲੀ ‘ਚ ਸੁੱਟਿਆ ਹੋਇਆ ਸੀ। ਲੋਕਾਂ ਨੇ ਜਿਵੇਂ ਹੀ ਭਰੂਣ ਦੇਖਿਆ ਤਾਂ ਪੁਲਸ ਨੂੰ ਬੁਲਾਇਆ ਗਿਆ। ਇਹ ਭਰੂਣ ਬੰਦ ਗਲੀ ‘ਚ ਨਾਲੀ ‘ਚ ਸੁੱਟਿਆ ਹੋਇਆ ਸੀ। ਐੱਸਐੱਚਓ ਸੰਦੀਪ ਕੁਮਾਰ ਨੇ ਕਿਹਾ ਕਿ ਲੋਕਾਂ ਦੀ ਸੂਚਨਾ ਮਿਲਣ ਮਗਰੋਂ ਮੌਕੇ ਉਪਰ ਆ ਕੇ ਭਰੂਣ ਕਬਜ਼ੇ ‘ਚ ਲਿਆ ਗਿਆ। ਸਰਕਾਰੀ ਹਸਪਤਾਲ ‘ਚ ਭਰੂਣ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ। ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।