ਲੁਧਿਆਣਾ। ਢੰਡਾਰੀ ਰੇਲਵੇ ਸਟੇਸ਼ਨ ਨੇੜੇ ਜੰਮੂ ਮੇਲ ਦੀ ਲਪੇਟ ‘ਚ ਤਿੰਨ ਨੌਜਵਾਨ ਆ ਗਏ। ਮਰਨ ਵਾਲੇ ਤਿੰਨੋਂ ਨੌਜਵਾਨ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਵਸਨੀਕ ਹਨ। ਤਿੰਨੋਂ ਮਿਲ ਕੇ ਇੱਕ ਥਾਂ ਟਰੱਕ ਦੀ ਮੁਰੰਮਤ ਦਾ ਕੰਮ ਕਰਦੇ ਸਨ। ਰਾਤ ਨੂੰ ਤਿੰਨੋਂ ਢਾਬੇ ਤੋਂ ਖਾਣਾ ਖਾ ਕੇ ਵਾਪਸ ਕਮਰੇ ਵੱਲ ਜਾ ਰਹੇ ਸਨ।
ਇਸ ਦੌਰਾਨ ਟ੍ਰੈਕ ਪਾਰ ਕਰਦੇ ਸਮੇਂ ਤਿੰਨੋਂ ਰੇਲਗੱਡੀ ਦੀ ਲਪੇਟ ਵਿਚ ਆ ਗਏ। ਕੁਝ ਲੋਕਾਂ ਦਾ ਕਹਿਣਾ ਹੈ ਕਿ ਨੌਜਵਾਨਾਂ ਨੇ ਸ਼ਰਾਬ ਪੀਤੀ ਹੋਈ ਸੀ ਪਰ ਪੁਲਸ ਇਸ ਮਾਮਲੇ ‘ਚ ਅਜੇ ਤੱਕ ਚੁੱਪ ਹੈ। ਮਰਨ ਵਾਲੇ ਨੌਜਵਾਨਾਂ ਦੀ ਪਛਾਣ ਲਵਦੀਪ ਵਾਸੀ ਨਵਾਂਸ਼ਹਿਰ, ਸੁਖਮਨ ਵਾਸੀ ਅੰਮ੍ਰਿਤਸਰ ਅਤੇ ਰਵੀ ਕੁਮਾਰ ਵਾਸੀ ਹੁਸ਼ਿਆਰਪੁਰ ਵਜੋਂ ਹੋਈ ਹੈ। ਤਿੰਨੋਂ ਨੌਜਵਾਨ ਚੰਗੇ ਦੋਸਤ ਸਨ। ਢੰਡਾਰੀ ਵਿੱਚ ਦੋ ਨੌਜਵਾਨ ਲਵਦੀਪ ਅਤੇ ਸੁਖਮਨ ਪਿਛਲੇ 5 ਸਾਲਾਂ ਤੋਂ ਕੰਮ ਕਰਦੇ ਸਨ। ਜਦੋਂਕਿ ਰਵੀ ਪਿਛਲੇ 5 ਮਹੀਨਿਆਂ ਤੋਂ ਕੰਮ ਕਰ ਰਿਹਾ ਸੀ।
ਇੱਕ ਮ੍ਰਿਤਕ ਦਾ ਫ਼ੋਨ ਚੋਰੀ ਹੋ ਗਿਆ ਸੀ
ਜਦੋਂ ਮ੍ਰਿਤਕ ਰਵੀ ਦੇ ਭਰਾ ਸ਼ਿਵ ਕੁਮਾਰ ਨੇ ਉਸ ਦੇ ਫੋਨ ’ਤੇ ਫੋਨ ਕੀਤਾ ਤਾਂ ਇਕ ਵਿਅਕਤੀ ਨੇ ਫੋਨ ਚੁੱਕ ਕੇ ਕਿਹਾ ਕਿ ਉਸ ਨੂੰ ਇਹ ਮੋਬਾਈਲ ਰੇਲਵੇ ਲਾਈਨ ’ਤੇ ਮਿਲਿਆ ਹੈ, ਉਹ ਆ ਕੇ ਉਸ ਦਾ ਫੋਨ ਲੈ ਲਵੇ। ਇਸ ਦੌਰਾਨ ਜਦੋਂ ਦੁਬਾਰਾ ਫ਼ੋਨ ਕੀਤਾ ਗਿਆ ਤਾਂ ਕਿਸੇ ਨੇ ਮੋਬਾਈਲ ਬੰਦ ਕਰ ਦਿੱਤਾ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਢੰਡਾਰੀ ਸਟੇਸ਼ਨ ‘ਤੇ ਲੋਕੋ ਪਾਇਲਟ ਨੇ ਜਾਣਕਾਰੀ ਦਿੱਤੀ
ਤਿੰਨਾਂ ਨੌਜਵਾਨਾਂ ਨੂੰ ਕੁਚਲਣ ਤੋਂ ਬਾਅਦ ਜੰਮੂ ਮੇਲ ਦਾ ਲੋਕੋ ਪਾਇਲਟ ਕੁਝ ਦੂਰੀ ‘ਤੇ ਪਹੁੰਚ ਗਿਆ ਅਤੇ ਘਟਨਾ ਦੀ ਸੂਚਨਾ ਸਟੇਸ਼ਨ ਮਾਸਟਰ ਨੂੰ ਦਿੱਤੀ। ਸਟੇਸ਼ਨ ਮਾਸਟਰ ਨੇ ਥਾਣਾ ਜੀਆਰਪੀ ਨੂੰ ਸੂਚਨਾ ਦਿੱਤੀ। ਪੁਲਸ ਨੇ ਮੌਕੇ ‘ਤੇ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਕਬਜ਼ੇ ‘ਚ ਲੈ ਲਿਆ ਹੈ।