ਲੁਧਿਆਣਾ : 5800 ਰੁਪਏ ਦੀ ਜਾਅਲੀ ਕਰੰਸੀ ਸਮੇਤ 2 ਵਿਅਕਤੀ ਕਾਬੂ, ਪ੍ਰਿੰਟਰ, ਸਕੈਨਰ ਵੀ ਬਰਾਮਦ

0
919

ਲਧਿਆਣਾ। ਖੰਨਾ ਪੁਲਿਸ ਨੇ ਜਾਅਲੀ ਕਰੰਸੀ ਛਾਪਣ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਦੋ ਆਰੋਪੀਆਂ ਨੂੰ ਫੜ ਕੇ 5800 ਦੀ ਜਾਅਲੀ ਕਰੰਸੀ, ਪ੍ਰਿੰਟਰ ਤੇ ਸਕੈਨਰ ਬਰਾਮਦ ਕੀਤਾ ਹੈ। ਆਰੋਪੀਆਂ ਉਤੇ ਪਹਿਲਾਂ ਵੀ ਪਟਿਆਲਾ ਵਿਚ ਕੇਸ ਦਰਜ ਹੈ। ਪ੍ਰੈੱਸ ਕਾਨਫਰੰਸ ਕਰਦੇ ਹੋਏ ਡੀਐੱਸਪੀ ਵਿਲੀਅਮ ਜੈਜੀ ਤੇ ਐੱਸਐੱਚਓ ਕੁਲਜਿੰਦਰ ਸਿੰਘ ਨੇ ਦੱਸਿਆ ਕਿ ਟੀਮ ਬੱਸ ਸਟੈਂਡ ਨੇੜੇ ਗਸ਼ਤ ਕਰ ਰਹੀ ਸੀ ਕਿ ਸੂਚਨਾ ਮਿਲੀ ਕਿ ਪਰਵੇਜ, ਨਿਤੇਸ਼, ਗਗਨਦੀਪ, ਸੁਦੀਪ ਤੇ ਬਲਦੇਵ ਸਿੰਘ ਜਾਅਲੀ ਕਰੰਸੀ ਛਾਪਦੇ ਹਨ। ਉਹ ਬਾਈਕ ਚੋਰੀ ਦੀਆਂ ਵਾਰਦਾਤਾਂ ਨੂੰ ਵੀ ਅੰਜਾਮ ਦਿੰਦੇ ਹਨ। ਪੁਲਿਸ ਨੇ ਕੇਸ ਦਰਜ ਕਰਕੇ ਬਲਦੇਵ ਸਿੰਘ ਤੇ ਨਿਤੀਸ਼ ਨੂੰ ਗ੍ਰਿਫਤਾਰ ਕਰ ਲਿਆ ਹੈ।

ਉਨ੍ਹਾਂ ਦੇ ਕਬਜੇ ਤੋਂ 5800 ਦੀ ਜਾਅਲੀ ਕਰੰਸੀ, ਪ੍ਰਿੰਟਰ ਤੇ ਸਕੈਨਰ ਬਰਾਮਦ ਕੀਤਾ ਹੈ। ਉਨ੍ਹਾਂ ਨੇ ਦੱਸਿਆ ਕਿ ਆਰੋਪੀਆਂ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ। ਜਿਸ ਤੋਂ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਬਾਕੀ ਦੇ ਆਰੋਪੀਆਂ ਨੂੰ ਵੀ ਜਲਦ ਹੀ ਕਾਬੂ ਕਰ ਲਿਆ ਜਾਵੇਗਾ।