ਲੁਧਿਆਣਾ : ਨਸ਼ੇ ‘ਚ ਧੁੱਤ 2 ਵਿਅਕਤੀਆਂ ਨੇ ਮੰਦਬੁੱਧੀ ਮਹਿਲਾ ਨੂੰ ਬਣਾਇਆ ਹਵਸ ਦਾ ਸ਼ਿਕਾਰ

0
861

ਲੁਧਿਆਣਾ, 23 ਫਰਵਰੀ | ਲੁਧਿਆਣਾ ਦੇ ਗਿਆਸਪੁਰਾ ਇਲਾਕੇ ਵਿਚ 2 ਵਿਅਕਤੀਆਂ ਵੱਲੋਂ ਇਕ ਦਿਮਾਗੀ ਤੌਰ ਉਤੇ ਬੀਮਾਰ ਮਹਿਲਾ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਚਸ਼ਮਦੀਦਾਂ ਮੁਤਾਬਕ ਆਰੋਪੀ ਸ਼ਰਾਬ ਦੇ ਨਸ਼ੇ ਵਿਚ ਧੁੱਤ ਸਨ ਜਿਨ੍ਹਾਂ ਵੱਲੋਂ ਦਿਵਿਆਂਗ ਅਤੇ ਦਿਮਾਗੀ ਤੌਰ ਉਤੇ ਬੀਮਾਰ ਮਹਿਲਾ ਨੂੰ ਜਬਰਨ ਆਪਣੇ ਘਰ ਅੰਦਰ ਲਿਜਾ ਕੇ ਉਸ ਨਾਲ ਜਬਰ-ਜ਼ਨਾਹ ਕੀਤਾ ਗਿਆ।

ਇਕ ਆਰੋਪੀ ਨੂੰ ਤਾਂ ਮੌਕੇ ਤੋਂ ਫੜ ਲਿਆ ਗਿਆ ਜਦਕਿ ਦੂਸਰੇ ਨੂੰ ਬਾਅਦ ਵਿਚ ਕਾਬੂ ਕੀਤਾ ਗਿਆ। ਇਸ ਦੌਰਾਨ ਲੋਕਾਂ ਨੇ ਪੁਲਿਸ ਉਤੇ ਵੀ ਕਈ ਵਾਰ ਸੂਚਨਾ ਦੇਣ ਦੇ ਬਾਵਜੂਦ ਸਮੇਂ-ਸਿਰ ਨਾ ਪਹੁੰਚਣ ਦਾ ਆਰੋਪ ਲਗਾਇਆ। ਜਦਕਿ ਪੀੜਤਾ ਰਾਤ ਭਰ ਠੰਡ ਵਿਚ ਘਰ ਦੇ ਬਾਹਰ ਪਈ ਰਹੀ ਅਤੇ ਸਵੇਰੇ ਉਸ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਲਿਜਾਇਆ ਗਿਆ। ਹਾਲਾਂਕਿ ਇਸ ਮਾਮਲੇ ਵਿਚ ਪੁਲਿਸ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਹੈ।