ਮੁੱਖ ਮੰਤਰੀ ਦਾ ਪੋਸਟਰ ਪਾੜਣ ‘ਤੇ ਆਵਾਰਾ ਕੁੱਤੇ ‘ਤੇ ਪਰਚਾ

0
693

ਆਂਧਰਾ ਪ੍ਰਦੇਸ਼| ਆਂਧਰਾ ਪ੍ਰਦੇਸ਼ ਤੋਂ ਕਾਫੀ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਥੇ ਇਕ ਆਵਾਰਾ ਕੁੱਤੇ ਉਤੇ ਕੁਝ ਔਰਤਾਂ ਨੇ ਰਲ਼ ਕੇ ਮਾਮਲਾ ਦਰਜ ਕਰਵਾਇਆ ਹੈ। ਕੁੱਤੇ ਉਤੇ ਪਰਚਾ ਦਰਜ ਹੋਣ ਤੋਂ ਬਾਅਦ ਇਹ ਖਬਰ ਕਾਫੀ ਵਾਇਰਲ ਹੋ ਗਈ ਹੈ।

ਜਾਣਕਾਰੀ ਅਨੁਸਾਰ ਕੁੱਤੇ ਵਲੋਂ ਮੁੱਖ ਮੰਤਰੀ YS ਜਗਨ ਮੋਹਨ ਰੈਡੀ ਦਾ ਪੋਸਟਰ ਪਾੜੇ ਜਾਣ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਮਹਿਲਾਵਾਂ ਦੇ ਇਕ ਗਰੁੱਪ ਨੇ ਆਂਧਰਾ ਪ੍ਰਦੇਸ਼ ਦੇ ਵਿਜੈਵਾੜਾ ਵਿਚ ਇਕ ਆਵਾਰਾ ਕੁੱਤੇ ਉਤੇ ਪਰਚਾ ਦਰਜ ਕਰਵਾਇਆ ਹੈ।


ਪਾਰਟੀ ਦੀ ਵਰਕਰ ਦੇਸਾਰੀ ਉਦੇਵਰਸਰੀ ਨੇ ਮਹਿਲਾਵਾਂ ਦੇ ਇਕ ਗਰੁੱਪ ਨਾਲ ਰਲ਼ ਕੇ ਮੰਗ ਕੀਤੀ ਹੈ ਕਿ ਕੁੱਤੇ ਤੇ ਉਸਦੇ ਪਿੱਛੇ ਛੁਪੇ ਲੋਕਾਂ ਉਤੇ ਕਾਰਵਾਈ ਹੋਣੀ ਚਾਹੀਦੀ ਹੈ, ਜਿਨ੍ਹਾਂ ਨੇ ਮੁੱਖ ਮੰਤਰੀ ਦੀ ਬੇਇਜ਼ਤੀ ਕੀਤੀ ਹੈ।