ਲਾਰੈਂਸ ਗੈਂਗ ਦੇ ਸ਼ੂਟਰ ਰਾਜਨ ਨੂੰ ਜਿਊਂਦਾ ਸਾੜਿਆ, ਬੱਝੇ ਹੋਏ ਸਨ ਹੱਥ-ਪੈਰ; ਬੰਬੀਹਾ ਗੈਂਗ ਨੇ ਲਈ ਜ਼ਿੰਮੇਵਾਰੀ

0
383

ਯਮੁਨਾਨਗਰ, 29 ਜਨਵਰੀ| ਪੰਜਾਬ ਵਿਚ ਗੈਂਗਵਾਰਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਲਾਰੈਂਸ ਗੈਂਗ ਤੇ ਬੰਬੀਹਾ ਗੈਂਗ ਦੀ ਲੜਾਈ ਕਾਫੀ ਸਾਲਾਂ ਤੋਂ ਚੱਲ ਰਹੀ ਹੈ। ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਇਨ੍ਹਾਂ ਵਿਚਾਲੇ ਤਕਰਾਰ ਹੁੰਦੀ ਰਹਿੰਦੀ ਹੈ। ਹੁਣ ਤਾਜ਼ਾ ਮਾਮਲੇ ਵਿਚ ਲਾਰੈਂਸ ਬਿਸ਼ਨੋਈ ਗੈਂਗ ਦੇ ਸ਼ੂਟਰ ਰਾਜਨ ਦੀ ਹਰਿਆਣਾ ਦੇ ਯਮੁਨਾਨਗਰ ‘ਚ ਹੱਤਿਆ ਕਰ ਦਿੱਤੀ ਗਈ ਹੈ।

ਪੁਲਿਸ ਦੀ ਸ਼ੁਰੂਆਤੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਰਾਜਨ ਕਈ ਵੱਡੀਆਂ ਗੈਂਗਵਾਰਾਂ ‘ਚ ਸ਼ਾਮਲ ਰਿਹਾ ਹੈ। ਉਸ ਦੇ ਹੱਥ-ਪੈਰ ਬੱਝੇ ਹੋਏ ਸਨ ਤੇ ਉਸ ਨੂੰ ਜਿਊਂਦਾ ਸਾੜਿਆ ਗਿਆ ਹੈ।

ਰਾਜਨ ਦੀ ਲਾਸ਼ ਪੱਛਮੀ ਯਮੁਨਾ ਦੇ ਕੰਢੇ ਸੜੀ ਹੋਈ ਹਾਲਤ ‘ਚ ਮਿਲੀ ਹੈ। ਲਾਰੈਂਸ ਬਿਸ਼ਨੋਈ ਦੇ ਵਿਰੋਧੀ ਗੈਂਗ ਬੰਬੀਹਾ ਗੈਂਗ ਨੇ ਫੇਸਬੁੱਕ ‘ਤੇ ਇਸ ਹੱਤਿਆ ਦੀ ਜ਼ਿੰਮੇਵਾਰੀ ਲਈ ਹੈ। ਹੱਤਿਆ ਦੀ ਸੂਚਨਾ ਮਿਲਦੇ ਹੀ ਪੁਲਿਸ ਅਧਿਕਾਰੀ ਮੌਕੇ ’ਤੇ ਪੁੱਜੇ।