ਅੰਤਿਮ ਇੱਛਾ : ਪੁੱਤਾਂ ਨੇ ਸਸਕਾਰ ਵੇਲੇ ਪਿਓ ਦੇ ਮੂੰਹ ‘ਚ ਗੰਗਾਜਲ ਦੀ ਥਾਂ ਪਾਈ ਸ਼ਰਾਬ, ਕਹਿੰਦੇ ਹੁਣ ਡੈਡੀ ਸਿੱਧਾ ਸਵਰਗਾਂ ਨੂੰ ਜਾਊ

0
523

ਲਖਨਊ| ਉਤਰ ਪ੍ਰਦੇਸ਼ ਤੋਂ ਇਕ ਅਜੀਬੋ-ਗਰੀਬੋ ਖਬਰ ਸਾਹਮਣੇਨ ਆਈ ਹੈ। ਇਥੇ ਸੰਭਲ ਜ਼ਿਲ੍ਹੇ ਵਿਚ ਪਿਤਾ ਦੀ ਮੌਤ ਤੋਂ ਬਾਅਦ ਉਸਦੇ ਪੁੱਤਰਾਂ ਨੇ ਮ੍ਰਿਤਕ ਦੇ ਮੂੰਹ ਵਿਚ ਗੰਗਾਜਲ ਨਹੀਂ ਸਗੋਂ ਉਸਦੀ ਮਨਪਸੰਦ ਸ਼ਰਾਬ ਪਾਈ। ਦਰਅਸਲ ਇਹ ਉਸਦੇ ਪਿਤਾ ਦੀ ਆਖਰੀ ਇੱਛਾ ਸੀ। ਦਰਅਸਲ, ਸ਼ਹਿਰ ਦੇ ਹਲਕਾ ਹੱਲੂ ਸਰਾਏ ਦਾ ਰਹਿਣ ਵਾਲਾ ਗੁਲਾਬ ਸਿੰਘ (65) ਸ਼ਰਾਬੀ ਸੀ। ਉਸਦੀ ਸਵੇਰ ਦਾਰੂ ਨਾਲ ਸ਼ੁਰੂ ਹੁੰਦੀ ਸੀ ਤੇ ਰਾਤ ਵੀ ਦਾਰੂ ਨਾਲ ਹੀ ਪੈਂਦੀ ਸੀ। ਘਰਦਿਆਂ ਨੇ ਉਸਨੂੰ ਸ਼ਰਾਬ ਛੁਡਾਉਣ ਦਾ ਹਰ ਢੰਗ ਤਰੀਕਾ ਵਰਤਿਆ, ਪਰ ਗੱਲ ਨੀਂ ਬਣੀ।
ਹੋਲੀ ਵਾਲੇ ਦਿਨ ਜ਼ਿਆਦਾ ਸ਼ਰਾਬ ਪੀਣ ਨਾਲ ਉਹ ਬੇਹੋਸ਼ ਹੋ ਗਿਆ। ਉਸਨੂੰ ਡਾਕਟਰ ਕੋਲ ਲਿਜਾਇਆ ਗਿਆ, ਜਿਥੇ ਉਸਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਰਿਸ਼ਤੇਦਾਰ ਉਸਨੂੰ ਹਸਪਤਾਲ ਤੋਂ ਘਰ ਲੈ ਆਏ। ਉਸਦੇ ਅੰਤਿਮ ਸੰਸਕਾਰ ਦੀਆਂ ਤਿਆਰੀਆਂ ਘਰ ਵਿਚ ਸ਼ੁਰੂ ਹੋ ਗਈਆਂ। ਰਿਸ਼ਤੇਦਾਰ ਲਾਸ਼ ਲੈ ਕੇ ਗੰਗਾਘਾਟ ਪੁੱਜੇ। ਇਥੇ ਚਿਤਾ ਨੂੰ ਅੱਗ ਲਗਾਉਣ ਤੋਂ ਪਹਿਲਾਂ ਗੁਲਾਬ ਸਿੰਘ ਦੇ ਪੁੱਤਰਾਂ ਨੇ ਗੰਗਾਜਲ ਦੀ ਥਾਂ ਬਜਾਏ ਉਸਦੇ ਮੂੰਹ ਵਿਚ ਸ਼ਰਾਬ ਦੀਆਂ ਬੂੰਦਾਂ ਪਾ ਦਿੱਤੀਆਂ। ਇੰਨਾ ਹੀ ਨਹੀਂ ਅੰਤਿਮ ਸੰਸਕਾਰ ਉਤੇ ਪੁੱਜੇ ਕੁਝ ਲੋਕਾਂ ਨੇ ਮ੍ਰਿਤਕ ਨੂੰ ਸ਼ਰਾਬ ਪਿਲਾ ਕੇ ਵਿਦਾ ਕੀਤਾ।
ਗੁਲਾਬ ਸਿੰਘ ਦੇ ਪੁੱਤਰ ਬੰਟੀ ਨੇ ਦੱਸਿਆ ਕਿ ਉਸਦਾ ਪਿਤਾ ਸ਼ਰਾਬ ਦਾ ਆਦੀ ਸੀ। ਉਸਦੀ ਇੱਛਾ ਸੀ ਕਿ ਅੰਤਿਮ ਸੰਸਕਾਰ ਤੋਂ ਪਹਿਲਾਂ ਗੰਗਾਜਲ ਦੀ ਥਾਂ ਉਸਦੇ ਮੂੰਹ ਵਿਚ ਸ਼ਰਾਬ ਪਾਈ ਜਾਵੇ। ਅਸੀਂ ਉਸਦੀ ਇੱਛਾ ਦਾ ਪਾਲਣ ਕੀਤਾ ਹੈ। ਪੁਰਾਤਨ ਸਮੇਂ ਤੋਂ ਇਹ ਕਹਾਵਤ ਹੈ ਕਿ ਜੇਕਰ ਕਿਸੇ ਵਿਅਕਤੀ ਦੀ ਅੰਤਿਮ ਇੱਛਾ ਅੰਤਿਮ ਸਮੇਂ ਵਿਚ ਪੂਰੀ ਹੋ ਜਾਵੇ ਤਾਂ ਉਸਨੂੰ ਸਵਰਗ ਪ੍ਰਾਪਤ ਹੁੰਦਾ ਹੈ।