ਲਾਡੋਵਾਲ ਟੋਲ ਪਲਾਜ਼ਾ ਵਧੀਆਂ ਦਰਾਂ ਨਾਲ ਮੁੜ ਸ਼ੁਰੂ, ਟਰੱਕ ਤੇ ਬੱਸ ਚਾਲਕਾਂ ਨੇ ਕੀਤਾ ਵਿਰੋਧ

0
4714

ਜਲੰਧਰ | ਲਾਡੋਵਾਲ ਟੋਲ ਪਲਾਜ਼ਾ ਵੀਰਵਾਰ ਨੂੰ 12 ਵਜੇ ਵਧੀ ਹੋਈ ਕੀਮਤ ਨਾਲ ਖੋਲ੍ਹਿਆ ਗਿਆ। ਰਾਤ 9 ਵਜੇ ਤੱਕ ਲਗਾਤਾਰ ਜਾਮ ਲੱਗਾ ਰਿਹਾ।

ਕਿਸਾਨਾਂ ਦੇ ਅੰਦੋਲਨ ਤੋਂ ਬਾਅਦ ਜਿਵੇਂ ਹੀ ਨਵੀਆਂ ਟੋਲ ਦਰਾਂ ਲਾਗੂ ਹੋਈਆਂ ਤਾਂ ਕਿਸਾਨਾਂ ਵੱਲੋਂ ਚਿਤਾਵਨੀ ਦਿੰਦਿਆਂ 16 ਦਸੰਬਰ ਨੂੰ ਟੋਲ ਪਲਾਜ਼ਾ ਬੰਦ ਕਰ ਦਿੱਤਾ ਗਿਆ ਸੀ। ਮੈਸੇਜ ਵਾਇਰਲ ਹੋਣ ਤੋਂ ਬਾਅਦ ਵੀਰਵਾਰ ਦੁਪਹਿਰ ਨੂੰ ਪਲਾਜ਼ਾ ਖੋਲ੍ਹਿਆ ਗਿਆ।

ਟਰੱਕ ਤੇ ਬੱਸ ਡਰਾਈਵਰਾਂ ਨੇ ਵਧੀਆਂ ਕੀਮਤਾਂ ਦਾ ਵਿਰੋਧ ਕੀਤਾ ਪਰ ਕੋਈ ਵੀ ਸੰਸਥਾ ਸਹਾਇਤਾ ਲਈ ਅੱਗੇ ਨਾ ਆਈ ਤਾਂ ਲੋਕ ਟੋਲ ਦੇ ਕੇ ਲੰਘਣ ਲੱਗੇ।

ਟਰੱਕ ਡਰਾਈਵਰਾਂ ਮੋਹਨ ਲਾਲ, ਰਵਿੰਦਰ ਸਿੰਘ, ਬਲਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਅੰਦੋਲਨ ਨੂੰ ਲਗਾਤਾਰ ਸਮਰਥਨ ਦਿੱਤਾ ਪਰ ਹੁਣ ਲੋਕਾਂ ਦੀ ਮੰਗ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ।