ਕੁੱਲ੍ਹੜ ਪਿੱਜ਼ਾ ਕਪਲ ਦਾ ਖੁਲਾਸਾ : ਸਹਿਜ ਬੋਲਿਆ- ਵੀਡੀਓ ਬਣਾਉਣਾ ਸਾਡੀ ਗਲ਼ਤੀ, ਉਸਦੇ ਫੋਨ ਤੋਂ ਲੜਕੀ ਨੇ ਖੁਦ ਨੂੰ ਸੈਂਡ ਕੀਤੀ

0
679

ਜਲੰਧਰ, 27 ਨਵੰਬਰ| ਸ਼ਹਿਰ ਦੇ ਮਸ਼ਹੂਰ ਕੁੱਲ੍ਹੜ ਪਿੱਜ਼ਾ ਕਪਲ ਨੇ ਪ੍ਰਾਈਵੇਟ ਵੀਡੀਓ ਲੀਕ ਮਾਮਲੇ ਵਿਚ ਨਵਾਂ ਖੁਲਾਸਾ ਕੀਤਾ ਹੈ। ਸਹਿਜ ਅਰੋੜਾ ਨੇ ਇਕ ਪੋ਼ਡਕਾਸਟ ਇੰਟਰਵਿਊ ਵਿਚ ਵੀਡੀਓ ਵਾਇਰਲ ਹੋਣ ਦੇ ਬਾਰੇ ਵਿਚ ਵਿਸਥਾਰ ਨਾਲ ਜਾਣਕਾਰੀ ਦਿੱਤੀ। ਜਿਸ ਵਿਚ ਉਸ ਨੇ ਕਿਹਾ ਕਿ ਵੀਡੀਓ ਬਣਾਉਣਾ ਉਨ੍ਹਾਂ ਦੀ ਗਲਤੀ ਸੀ ਤੇ ਉਹ ਇਹ ਗਲ਼ਤੀ ਮੰਨਦੇ ਹਨ। ਲਗਭਗ ਇਕ ਘੰਟੇ ਦੇ ਪੋਡਕਾਸਟ ਵਿਚ ਸਹਿਜ ਨੇ ਕਈ ਖੁਲਾਸੇ ਕੀਤੇ ਹਨ।

ਪੁਰਾਣੇ ਫੋਨ ਤੋਂ ਵਾਇਰਲ ਹੋਇਆ ਸੀ ਇੰਟਰਵਿਊ :
ਇੰਟਰਵਿਊ ਵਿਚ ਸਹਿਜ ਨੇ ਕਿਹਾ ਕਿ ਉਹ ਮੂਲ ਰੂਪ ਤੋਂ ਹਰਿਆਣਾ ਦੇ ਰਹਿਣ ਵਾਲੇ ਹਨ। ਪੰਜਾਬ ਵਿਚ ਕੁਝ ਸਮਾਂ ਪਹਿਲਾਂ ਹੀ ਸ਼ਿਫਟ ਹੋਏ ਸਨ। ਪਹਿਲਾਂ ਉਹ ਮੋਗਾ ਵਿਚ ਰਹਿੰਦੇ ਸਨ, ਉਥੋਂ ਜਲੰਧਰ ਸ਼ਿਫਟ ਹੋ ਗਏ। ਸਹਿਜ ਨੇ ਕਿਹਾ ਕਿ ਵਿਆਹ ਸਮੇਂ ਉਨ੍ਹਾਂ ਕੋਲ ਕੋਈ ਵੱਡਾ ਫੋਨ ਨਹੀਂ ਸੀ। ਉਸ ਸਮੇਂ ਉਹ ਐਂਡ੍ਰਾਇਡ ਫੋਨ ਵਰਤਦੇ ਸਨ। ਜਦੋਂ ਮਸ਼ਹੁਰ ਹੋਏ ਤਾਂ ਆਈ ਫੋਨ ਲੈ ਲਿਆ। ਜਿਸਤੋਂ ਬਾਅਦ ਪੁਰਾਣਾ ਫੋਨ ਦੁਕਾਨ ਦੇ ਕੰਮਾਂ ਲਈ ਰੱਖ ਲਿਆ। ਉਕਤ ਫੋਨ ਨੂੰ ਦੁਕਾਨ ਉਤੇ ਪੇਮੈਂਟ ਦੇ ਕੰਮਾਂ ਲਈ ਰੱਖਿਆ ਹੋਇਆ ਸੀ। ਕਿਉਂ ਕਿ ਉਕਤ ਫੋਨ ਵਿਚ ਪੀਟੀਐਮ ਬਿਜ਼ਨੈਂਸ ਚਲਦਾ ਸੀ।

ਉਸੇ ਫੋਨ ਤੋਂ ਉਨ੍ਹਾਂ ਦੇ ਵਰਕਰ ਨੇ ਪੁਰਾਣਾ ਡਾਟਾ ਰਿਕਵਰ ਕਰਕੇ ਉਕਤ ਵੀਡੀਓ ਖੁਦ ਨੂੰ ਸੈਂਡ ਕਰ ਲਿਆ ਸੀ। ਸਹਿਜ ਨੇ ਦੱਸਿਆ ਕਿ ਉਕਤ ਨੇਪਾਲੀ ਲੜਕੀ ਉਨ੍ਹਾਂ ਦੇ ਭੈਣ ਦੇ ਕਾਫੀ ਨੇੜੇ ਸੀ, ਜਿਸਦੇ ਚਲਦਿਆਂ ਸਾਰੇ ਉਸ ਉਤੇ ਕਾਫੀ ਭਰੋਸਾ ਕਰਦੇ ਸਨ।

ਸਹਿਜ ਨੇ ਕਿਹਾ ਕਿ ਉਕਤ ਵੀਡੀਓ 19-20 ਸਤੰਬਰ ਨੂੰ ਉਨ੍ਹਾਂ ਕੋਲ ਆਇਆ ਸੀ। ਸਹਿਜ ਨੇ ਦੱਸਿਆ ਕਿ ਹਾਲੇ ਵੀ ਲੋਕ ਵੀਡੀਓ ਵਿਚ ਆ ਰਹੀਆਂ ਆਵਾਜ਼ਾਂ ਤੋਂ ਉਸਨੂੰ, ਉਨ੍ਹਾਂ ਦੀ ਪਤਨੀ ਤੇ ਭੈਣ-ਮਾਂ ਨੂੰ ਵੀ ਛੇੜਦੇ ਹਨ।

ਕਪਲ ਦੀ ਵਾਇਰਲ ਹੋਈ ਸੀ ਕਥਿਤ ਅਸ਼ਲੀਲ ਵੀਡੀਓ

ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਕੁੱਲ੍ਹੜ ਪਿੱਜ਼ਾ ਕਪਲ ਦਾ ਕਥਿਤ ਅਸ਼ਲੀਲ ਵੀਡੀਓ ਵਾਇਰਲ ਹੋਇਆ ਸੀ। ਪੁਲਿਸ ਨੇ ਇਸ ਮਾਮਲੇ ਵਿਚ ਇਕ ਲੜਕੀ ਨੂੰ ਵੀ ਫੜਿਆ ਸੀ, ਜੋ ਪਹਿਲਾਂ ਇਸੇ ਕਪਲ ਦੇ ਰੈਸਟੋਰੈਂਟ ਵਿਚ ਕੰਮ ਕਰਦੀ ਚੁੱਕੀ ਸੀ।