ਐਮੀ ਵਿਰਕ ਦੇ ਹੱਕ ‘ਚ ਆਇਆ ਕਿਸਾਨ ਏਕਤਾ ਮੋਰਚਾ, ਕਿਹਾ- ‘ਬੰਦੇ ਨੂੰ ਇੰਨਾ ਵੀ ਨਾ ਝੁਕਾਓ ਕਿ ਉਹ ਟੁੱਟ ਜਾਵੇ’

0
2869

ਚੰਡੀਗੜ੍ਹ | ਐਮੀ ਵਿਰਕ ਨੂੰ ਇਨ੍ਹੀਂ ਦਿਨੀਂ ਕੁਝ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਭ ਵਿਚਾਲੇ ਜਿਥੇ ਉਸ ਦਾ ਵਿਰੋਧ ਹੋ ਰਿਹਾ ਹੈ, ਉਥੇ ਕੁਝ ਲੋਕ ਐਮੀ ਦੇ ਹੱਕ ‘ਚ ਵੀ ਆਏ ਹਨ।

ਬੀਤੇ ਦਿਨੀਂ ਕਿਸਾਨ ਏਕਤਾ ਮੋਰਚਾ ਵੱਲੋਂ ਵੀ ਐਮੀ ਵਿਰਕ ਦਾ ਸਮਰਥਨ ਕੀਤਾ ਗਿਆ ਹੈ। ਐਮੀ ਦੇ ਬਿਆਨ ਨੂੰ ਦਰਸਾਉਂਦੀ ਇਕ ਤਸਵੀਰ ਸਾਂਝੀ ਕਰਦਿਆਂ ਕਿਸਾਨ ਏਕਤਾ ਮੋਰਚਾ ਨੇ ਐਮੀ ਵਿਰਕ ਸਬੰਧੀ ਕੁਝ ਗੱਲਾਂ ਲਿਖੀਆਂ ਹਨ।

ਕਿਸਾਨ ਏਕਤਾ ਮਜ਼ਦੂਰ ਨੇ ਲਿਖਿਆ, ”ਬੰਦੇ ਨੂੰ ਇੰਨਾ ਵੀ ਨਾ ਝੁਕਾਓ ਕਿ ਉਹ ਟੁੱਟ ਹੀ ਜਾਵੇ। ਮੰਨ ਲਓ ਐਮੀ ਤੋਂ ਗਲਤੀ ਹੋਈ ਵੀ ਹੈ ਪਰ ਇਸ ਬਿਆਨ ਤੋਂ ਬਾਅਦ ਗੱਲ ‘ਤੇ ਮਿੱਟੀ ਪਾਉਣਾ ਚਾਹੀਦੀ ਹੈ।”

ਉਨ੍ਹਾਂ ਅੱਗੇ ਲਿਖਿਆ, ”ਇਕ ਗਲਤੀ ਕਰਕੇ ਬੰਦੇ ਦੇ ਦੂਜੇ ਕੰਮਾਂ ਨੂੰ ਅੱਖੋਂ ਪਰੋਖੇ ਕਰਨਾ ਵੀ ਗਲਤ ਹੈ। ਨਵੇਂ ਨਾਲ ਜੁੜਨ ਜਾਂ ਨਾ ਪਰ ਜਿਹੜੇ ਆਪਣੇ ਨਾਲ ਖੜ੍ਹੇ ਹਨ, ਉਨ੍ਹਾਂ ਨੂੰ ਨਾ ਟੁੱਟਣ ਦੇਈਏ।”