ਖੰਨਾ, 2 ਅਕਤੂਬਰ| ਖੰਨਾ ਤੋਂ ਇਕ ਹੈਰਾਨ ਕਰਦਾ ਮਾਮਲਾ ਸਾਹਮਣੇ ਆਇਆ ਹੈ। ਇਥੇ ਖੰਨਾ ਥਾਣੇ ਵਿਚ ਸ਼ਿਕਾਇਤ ਲੈ ਕੇ ਗਈ ਮਹਿਲਾ ਨੇ asi ਉਤੇ ਕਾਫੀ ਗੰਭੀਰ ਇਲਜ਼ਾਮ ਲਗਾਏ ਹਨ।
ਉਕਤ ਮਹਿਲਾ ਨੇ ਕੈਮਰੇ ਮੂਹਰੇ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਇਕ ਕੇਸ ਦੇ ਸਿਲਸਿਲੇ ਵਿਚ ਥਾਣੇ ਗਈ ਸੀ। ਪਰ ਉਥੇ ਉਸ ਮਹਿਲਾ ਨਾਲ ਕਾਫੀ ਬਦਸਲੂਕੀ ਹੋਈ। ਮਹਿਲਾ ਨੇ ਦੱਸਿਆ ਕਿ ਜਦੋਂ ਉਸਨੇ ਥਾਣੇ ਵਿਚ ਆਪਣੀ ਸ਼ਿਕਾਇਤ ਦਰਜ ਕਰਵਾਉਣ ਦੀ ਗੱਲ ਕਹੀ ਤਾਂ ਉਥੇ ਮੌਜੂਦ ਥਾਣਾ ਇੰਚਾਰਜ ਨੇ ਸਾਰੇ ਪੁਲਿਸ ਮੁਲਾਜ਼ਮਾਂ ਦੇ ਸਾਹਮਣੇ ਹੀ ਉਸਨੂੰ ਕਿਹਾ, ਕਿ ਪਹਿਲਾਂ ਉਸ ਨਾਲ ਸਰੀਰਕ ਸਬੰਧ ਬਣਾ, ਫਿਰ ਉਸ ਦਾ ਕੇਸ ਦੇਖਦੇ ਹਾਂ।
ਵੇਖੋ ਪੂਰੀ ਵੀਡੀਓ–