ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਸ਼ਤਾਬਦੀ ਮੌਕੇ ਖਾਲਸਾ ਸੇਵਕ ਜਥਾ ਸੰਗਤ ਦੀ ਸੇਵਾ ਲਈ ਤਿਆਰ : ਗਿੱਲ ਕਾਲੇਕੇ

0
2412

ਬਾਬਾ ਬਕਾਲਾ. ਪੰਜਾਬ ਸਰਕਾਰ ਅਤੇ ਸ਼ਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਪ੍ਰੈਲ 2021 ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਦਿਵਸ ਨੂੰ ਸਮਰਪਿਤ ਸ਼ਤਾਬਦੀ ਸਾਂਝੇ ਤੌਰ ਤੇ ਮਨਾਉਣ ਦਾ ਜੋ ਉਪਰਾਲਾ ਕੀਤਾ ਗਿਆ ਹੈ, ਇਸਦੀ ਜਿੰਨੀ ਵੀ ਸ਼ਲਾਘਾ ਕੀਤੀ ਜਾਵੇ ਥੋੜੀ ਹੈ। ਇਸ ਦਿਹਾੜੇ ਮੌਕੇ ਖਾਲਸਾ ਸੇਵਕ ਜੱਥਾ ਅਤੇ ਵੈਲਫੇਅਰ ਸੁਸਾਇਟੀ ਰਜਿ. ਕਾਲੇਕੇ ਦਾ ਸਮੂਹ ਜੱਥਾ ਸੰਗਤ ਦੀ ਸੇਵਾ ਕਰਨ ਲਈ ਤਤਪਰ ਬੈਠਾ ਹੈ। ਇਹ ਵਿਚਾਰ ਪ੍ਰੈਸ ਸਕੱਤਰ ਹਰਮਿੰਦਰ ਸਿੰਘ ਗਿੱਲ ਕਾਲੇਕੇ ਨੇ ਜਾਰੀ ਪ੍ਰੈਸ ਬਿਆਨ ਵਿੱਚ ਪ੍ਰਗਟ ਕੀਤੇ। ਉਹਨਾਂ ਨੇ ਦੱਸਿਆ ਕਿ ਬਾਬਾ ਨਿਸ਼ਾਨ ਸਿੰਘ ਜੀ ਕਾਰ ਸੇਵਾ ਖਡੂਰ ਸਾਹਿਬ ਵਾਲੇ ਜੋ ਇਸ ਵੇਲੇ ਗੁਰਦੁਆਰਾ ਸ੍ਰੀ ਚੋਲਾ ਸਾਹਿਬ ਕਾਲੇਕੇ ਵਿਖੇ ਕਾਰ ਸੇਵਾ ਦੀ ਜਿੰਮੇਵਾਰੀ ਨਿਭਾਅ ਰਹੇ ਹਨ। ਉਹਨਾਂ ਦੀ ਅਗਵਾਈ ਹੇਠ ਸਮੁੱਚੇ ਖਾਲਸਾ ਸੇਵਕ ਜਥੇ ਦੇ ਸੇਵਾਦਾਰ ਬਾਬਾ ਨਿਸ਼ਾਨ ਸਿੰਘ ਜੀ ਵੱਲੋਂ ਸੇਵਾ ਸੰਬੰਧੀ ਰਣਨੀਤੀ ੳਲੀਕਦਿਆਂ ਡਿਉਟੀਆਂ ਲਗਾਈਆਂ ਜਾਣਗੀਆਂ।

 ਇਸ ਮੋਕੇ ਰਾਵਲਪ੍ਰੀਤ ਸਿੰਘ, ਹਰਪ੍ਰੀਤ ਸਿੰਘ ਬਾਬਾ ਬਕਾਲਾ ਸਾਹਿਬ,ਅਵਤਾਰ ਸਿੰਘ, ਗੁਰਵਿੰਦਰ ਸਿੰਘ ਕਾਲੇ਼ਕੇ, ਸੰਦੀਪ ਸਿੰਘ, ਅਮਰਜੀਤ ਸਿੰਘ ਕਾਲੇਕੇ, ਤਰਸੇਮ ਸਿੰਘ, ਸੁਖਦੇਵ ਸਿੰਘ ਸੁੱਖਾ ਆਦਿ ਹਾਜਰ ਸਨ।