ਜਲੰਧਰ/ਲੁਧਿਆਣਾ/ਅੰਮ੍ਰਿਤਸਰ/ਪਟਿਆਲਾ | ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਇੱਕ ਮਹੀਨਾ ਪੂਰਾ ਹੋਣ ‘ਤੇ 300 ਯੂਨਿਟ ਮੁਫਤ ਬਿਜਲੀ ਦੇਣ ਦਾ ਐਲਾਨ ਕਰ ਦਿੱਤਾ ਗਿਆ ਹੈ। ਅੱਜ ਜਾਰੀ ਇਸ਼ਤਿਹਾਰਾਂ ਵਿੱਚ ਐਲਾਨ ਕੀਤਾ ਗਿਆ ਹੈ ਕਿ 1 ਜੁਲਾਈ 2022 ਤੋਂ 300 ਯੂਨਿਟ ਬਿਜਲੀ ਮੁਫਤ ਹੋ ਜਾਵੇਗੀ।
ਜੂਨ 2021 ਵਿੱਚ ਜਦੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਹ ਐਲਾਨ ਕੀਤਾ ਸੀ ਕਿ ਸਰਕਾਰ ਬਣਨ ‘ਤੇ 300 ਯੂਨਿਟ ਬਿਜਲੀ ਫ੍ਰੀ ਦਿੱਤੀ ਜਾਵੇਗੀ ਤਾਂ ਉਨ੍ਹਾਂ ਨੇ ਕਿਹਾ ਸੀ ਕਿ ਦਿੱਲੀ ਮਾਡਲ ਵਾਂਗ ਹੀ ਪੰਜਾਬ ‘ਚ ਬਿਜਲੀ ਮੁਫਤ ਹੋਵੇਗੀ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਸੀ ਕਿ ਪੁਰਾਣੇ ਸਾਰੇ ਬਿਜਲੀ ਬਿਲ ਮੁਆਫ ਕੀਤੇ ਜਾਣਗੇ।
ਅੱਜ ਜਾਰੀ ਇਸ਼ਤਿਹਾਰ ਵਿੱਚ ਪੁਰਾਣੇ ਬਿੱਲਾਂ ਬਾਰੇ ਕੋਈ ਐਲਾਨ ਨਹੀਂ ਕੀਤਾ ਗਿਆ। ਜਦੋਂ ਬਿਜਲੀ ਮੁਆਫੀ ਦੀ ਡਿਟੇਲ ਜਾਣਕਾਰੀ ਆਵੇਗਾ ਉਸ ਵਿੱਚ ਇਹ ਐਲਾਨ ਹੋ ਸਕਦਾ ਹੈ।