ਬੰਗਲੌਰ | ਕਰਨਾਟਕ ਵਿਧਾਨ ਸਭਾ ਚੋਣਾਂ ਵਿਚ ਇਸ ਵਾਰ ਚੋਣ ਪ੍ਰਚਾਰ ਦੌਰਾਨ ਸੱਤਾਧਾਰੀ ਭਾਰਤੀ ਜਨਤਾ ਪਾਰਟੀ, ਮੁੱਖ ਵਿਰੋਧੀ ਦਲ ਕਾਂਗਰਸ ਅਤੇ ਜਨਤਾ ਦਲ (ਸੈਕੁਲਰ) ਵਿਚਾਲੇ ਸਖ਼ਤ ਮੁਕਾਬਲਾ ਦੇਖਣ ਨੂੰ ਮਿਲਿਆ ਪਰ ਸੱਤਾ ਦੀ ਚਾਬੀ ਕਿਸ ਦੇ ਹੱਥ ਲਗਦੀ ਹੈ, ਇਹ ਕੁਝ ਹੀ ਸਮੇਂ ਵਿਚ ਅੱਜ ਸਾਫ਼ ਹੋ ਜਾਵੇਗਾ। ਕਾਂਗਰਸ ਪਹਿਲੇ ਨੰਬਰ ਉਤੇ ਚੱਲ ਰਹੀ ਹੈ। ਸੂਬੇ ਦੇ ਮੁੱਖ ਮੰਤਰੀ ਅਤੇ ਭਾਜਪਾ ਆਗੂ ਬਸਵਰਾਜ ਬੋਮਈ, ਕਾਂਗਰਸ ਆਗੂ ਸਿਧਰਮਈਆ ਅਤੇ ਡੀ.ਕੇ. ਸ਼ਿਵਕੁਮਾਰ ਅਤੇ ਜਨਤਾ ਦਲ (ਐਸ) ਦੇ ਐਚ.ਡੀ. ਕੁਮਾਰਸਵਾਮੀ ਸਮੇਤ ਕਈ ਹੋਰ ਵੱਡੇ ਆਗੂਆਂ ਦਾ ਮਾਣ ਦਾਅ ’ਤੇ ਲੱਗਾ ਹੈ।
ਜੇਕਰ ਹੁਣ ਤੱਕ ਦੀਆਂ ਵੋਟਾਂ ਦੀ ਗਿਣਤੀ ਬਾਰੇ ਗੱਲ ਕਰੀਏ ਤਾਂ ਕਾਂਗਰਸ ਨੂੰ ਬਹੁਮਤ ਮਿਲਦਾ ਨਜ਼ਰ ਆ ਰਿਹਾ ਹੈ ਜਦਕਿ ਭਾਰਤੀ ਜਨਤਾ ਪਾਰਟੀ ਕਾਫੀ ਪਿੱਛੇ ਚੱਲ ਰਹੀ ਹੈ। 74 ਸੀਟਾਂ ਭਾਜਪਾ ਤੇ 116 ਕਾਂਗਰਸ ਤੇ ਜੇਡੀਯੂ 27 ‘ਤੇ ਚੱਲ ਰਹੀ ਹੈ। ਕਰਨਾਟਕ ਵਿਧਾਨਸਭਾ ਦੀਆਂ 224 ਸੀਟਾਂ ਉਤੇ ਚੋਣ ਲੜੀ ਗਈ ਹੈ।