ਲੁਧਿਆਣਾ ‘ਚ ਕਰਨਾਲ ਦੇ ਪੁਜਾਰੀ ਦੀ ਸ਼ੱਕੀ ਹਾਲਾਤਾਂ ‘ਚ ਮੌਤ, ਕੇਬਲ ਆਪ੍ਰੇਟਰ ਦੇ ਦਫਤਰ ‘ਚੋਂ ਮਿਲੀ ਲਾਸ਼

0
288

ਲੁਧਿਆਣਾ, 9 ਦਸੰਬਰ | ਜੱਸੀਆਂ ਰੋਡ ‘ਤੇ ਗੁਰਨਾਮ ਨਗਰ ਸਥਿਤ ਕੇਬਲ ਆਪ੍ਰੇਟਰ ਦੇ ਦਫਤਰ ‘ਚੋਂ ਅੱਜ ਇਕ ਪੁਜਾਰੀ ਦੀ ਲਾਸ਼ ਸ਼ੱਕੀ ਹਾਲਾਤਾਂ ‘ਚ ਮਿਲੀ। ਲਾਸ਼ ਮਿਲਣ ਤੋਂ ਤੁਰੰਤ ਬਾਅਦ ਕੇਬਲ ਆਪ੍ਰੇਟਰ ਨੇ ਰੌਲਾ ਪਾਇਆ ਅਤੇ ਲੋਕਾਂ ਨੂੰ ਇਕੱਠਾ ਕੀਤਾ।

ਸਲੇਮ ਟਾਬਰੀ ਥਾਣਾ ਪੁਲਿਸ ਨੂੰ ਤੁਰੰਤ ਸੂਚਨਾ ਦਿੱਤੀ ਗਈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸਬ ਇੰਸਪੈਕਟਰ ਭਜਨ ਸਿੰਘ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਪੁਲਿਸ ਨੂੰ ਪੁਜਾਰੀ ਦੀ ਜੇਬ ‘ਚੋਂ ਆਧਾਰ ਕਾਰਡ ਅਤੇ ਹੋਰ ਦਸਤਾਵੇਜ਼ ਮਿਲੇ ਹਨ। ਮ੍ਰਿਤਕ ਦੀ ਪਛਾਣ 27 ਸਾਲਾ ਪ੍ਰਵੀਨ ਕੁਮਾਰ ਪੁੱਤਰ ਰਜਿੰਦਰ ਵਾਸੀ ਕਰਨਾਲ ਹਰਿਆਣਾ ਵਜੋਂ ਹੋਈ ਹੈ। ਮੌਕੇ ’ਤੇ ਪੁੱਜੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਕਤ ਪ੍ਰਵੀਨ ਕੁਮਾਰ ਦੀ ਲਾਸ਼ ਇਲਾਕੇ ਦੇ ਕੇਬਲ ਆਪ੍ਰੇਟਰਦੇ ਦਫ਼ਤਰ ਵਿਚ ਪਈ ਸੀ। ਦਫ਼ਤਰ ਦੇ ਮਾਲਕ ਰਾਜੂ ਨੇ ਦੱਸਿਆ ਕਿ ਪ੍ਰਵੀਨ ਐਤਵਾਰ ਸ਼ਾਮ ਨੂੰ ਉਨ੍ਹਾਂ ਦੇ ਦਫ਼ਤਰ ਆਇਆ ਸੀ ਅਤੇ ਉਹ ਆਰਾਮ ਕਰਨ ਲਈ ਦਫ਼ਤਰ ਵਿਚ ਰੁਕਿਆ ਹੋਇਆ ਸੀ।

ਜਦੋਂ ਉਹ ਸਵੇਰੇ ਦਫ਼ਤਰ ਆਇਆ ਤਾਂ ਦਫ਼ਤਰ ਅੰਦਰੋਂ ਬੰਦ ਸੀ। ਉਸ ਨੇ ਪੌੜੀਆਂ ਚੜ੍ਹ ਕੇ ਅੰਦਰ ਦੇਖਿਆ ਤਾਂ ਦਫ਼ਤਰ ਦੇ ਮੇਜ ਕੋਲ ਪੁਜਾਰੀ ਦੀ ਲਾਸ਼ ਪਈ ਸੀ। ਜਾਂਚ ਅਧਿਕਾਰੀ ਨੇ ਦੱਸਿਆ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਕਾਰਨਾਂ ਦਾ ਪਤਾ ਲੱਗੇਗਾ।