ਕਪੂਰਥਲਾ : ਪੁਲਿਸ ਦਾ ਇਹ ਰੂਪ ਤੁਸੀਂ ਵੀ ਨੀਂ ਦੇਖਿਆ ਹੋਣਾ, ਵੀਡੀਓ ਦੇਖ ਕੇ ਰੂਹ ਹੋ ਜਾਵੇਗੀ ਖੁਸ਼

0
3896

ਕਪੂਰਥਲਾ, 23 ਸਤੰਬਰ| ਪੁਲਿਸ ਕਈ ਵਾਰ ਅਜਿਹਾ ਕੰਮ ਕਰ ਦਿੰਦੀ ਹੈ ਕਿ ਹਰ ਇਕ ਦੇ ਮੂੰਹੋਂ ਬਸ ਤਾਰੀਫਾਂ ਹੀ ਨਿਕਲਦੀਆਂ ਹਨ। ਕਪੂਰਥਲਾ ਪੁਲਿਸ ਨੇ ਵੀ ਅੱਜ ਅਜਿਹਾ ਹੀ ਇਕ ਕੰਮ ਕੀਤਾ ਹੈ।

ਕਪੂਰਥਲਾ ਪੁਲਿਸ ਨੇ ਅੱਜ ਨੋੋ ਕਾਰ ਦਿਵਸ ਮਨਾਉਂਦਿਆਂ ਪੂਰੇ ਸ਼ਹਿਰ ਵਿਚ ਸਾਇਕਲ ਉਤੇ ਘੁੰਮ ਕੇ ਇਹ ਸੁਨੇਹਾ ਦਿੱਤਾ ਕੇ ਸਾਇਕਲ ਚਲਾਉਣਾ ਕਿੰਨਾ ਲਾਹੇਵੰਦ ਹੈ। ਇਸ ਮੌਕੇ ਕਪੂਰਥਲਾ ਪੁਲਿਸ ਦੇ ਸੀਨੀਅਰ ਅਫਸਰ ਤੇ ਟਰੈਫਿਕ ਇੰਚਾਰਜ ਨੇ ਦੱਸਿਆ ਕਿ ਸਾਇਕਲ ਚਲਾਉਣਾ ਸਿਹਤ ਲਈ ਲਾਹੇਵੰਦ ਹੋਣ ਦੇ ਨਾਲ ਨਾਲ ਇਸ ਨਾਲ ਵਾਤਾਵਰਣ ਵੀ ਪ੍ਰਦੁਸ਼ਿਤ ਨਹੀਂ ਹੁੰਦਾ ਤੇ ਹਾਦਸੇ ਵੀ ਘੱਟ ਹੁੰਦੇ ਹਨ।

ਵੇਖੋ ਪੂਰੀ ਵੀਡੀਓ-