ਚੰਡੀਗੜ੍ਹ ‘ਚ ਰਾਤ ਨੂੰ ਲੱਗਣ ਵਾਲੀਆਂ ਸਖ਼ਤ ਪਾਬੰਦੀਆਂ ਹਟਾਈਆਂ, ਰੈਂਸਟੋਰੈਂਟਸ ਖੋਲ੍ਹਣ ਦੀ ਇਜ਼ਾਜਤ

0
2202

ਚੰਡੀਗੜ੍ਹ . ਸ਼ਹਿਰ ‘ਚੋਂ ਨਾਈਟ ਕਰਫਿਊ ਹਟਾ ਦਿੱਤਾ ਗਿਆ ਹੈ। ਹੁਣ ਦੇਰ ਰਾਤ ਤੱਕ ਬਾਹਰ ਦੀ ਆਵਾਜਾਈ ‘ਤੇ ਕੋਈ ਰੋਕ ਨਹੀਂ ਹੋਵੇਗੀ। ਪ੍ਰਸ਼ਾਸਨ ਨੇ ਸ਼ਹਿਰ ਦੇ ਹੋਟਲ ਅਤੇ ਰੈਸਟੋਰੈਂਟਸ ਨੂੰ ਸ਼ਰਾਬ ਦੀਆਂ ਬਾਰਾਂ ਖੋਲ੍ਹਣ ਦੀ ਪ੍ਰਵਾਨਗੀ ਦੇ ਦਿੱਤੀ ਹੈ।

ਪੰਜਾਬ ਰਾਜ ਭਵਨ ਵਿਖੇ ਹੋਈ ਕੋਵਿਡ -19 ਵਾਰ ਰੂਮ ਦੀ ਬੈਠਕ ‘ਚ ਪ੍ਰਬੰਧਕਾਂ ਨੇ ਅਧਿਕਾਰੀਆਂ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਇਹ ਹੁਕਮ ਅਨਲੌਕ 4 ਦੇ ਤਹਿਤ ਜਾਰੀ ਕੀਤੇ। ਇਹ ਆਦੇਸ਼ 1 ਸਤੰਬਰ ਤੋਂ ਲਾਗੂ ਹੋਣਗੇ।
ਓਡ ਈਵ ਸਿਸਟਮ ਪਹਿਲਾਂ ਵਾਂਗ ਬਾਜ਼ਾਰ ‘ਚ ਜਾਰੀ ਰਹੇਗਾ। ਇਸ ਦਾ ਫੈਸਲਾ ਇਸ ਹਫਤੇ ਸ਼ੁੱਕਰਵਾਰ ਨੂੰ ਹੋਵੇਗਾ। ਸੁਖਨਾ ਝੀਲ ‘ਤੇ ਵੀਕੈਂਡ ਦੀ ਪਾਬੰਦੀ ਜਾਰੀ ਰਹੇਗੀ, ਇਸ ਦਾ ਫੈਸਲਾ ਵੀ ਆਉਣ ਵਾਲੇ ਦਿਨਾਂ ‘ਚ ਕੀਤਾ ਜਾਵੇਗਾ।

LEAVE A REPLY

Please enter your comment!
Please enter your name here