ਮੁੰਬਈ. ਆਪਣੇ ਪਤੀ ਦੀ ਕੁੱਟਮਾਰ ਅਤੇ ਆਪਣੇ ਸਹੁਰਿਆਂ ਦੀ ਤਸ਼ੱਦਦ ਤੋਂ ਤੰਗ ਆ ਕੇ ਕੰਨੜ ਗਾਇਕਾ ਸੁਸ਼ਮਿਤਾ (27) ਨੇ ਖੁਦਕੁਸ਼ੀ ਕਰ ਲਈ। ਸੁਸ਼ਮਿਤਾ ਨੇ ਆਪਣੀ ਮਾਂ ਦੇ ਘਰ ਵਿਚ ਫਾਹਾ ਲੈ ਕੇ ਖੁਦਕੁਸ਼ੀ ਕੀਤੀ। ਖੁਦਕੁਸ਼ੀ ਕਰਨ ਤੋਂ ਪਹਿਲਾਂ ਉਸਨੇ ਆਪਣੀ ਮਾਂ ਦੇ ਵਟਸ-ਐਪ ਤੇ ਇੱਕ ਵਾਈਸ ਮੈਸੇਜ ਭੇਜਿਆ। ਇਸ ਸੰਦੇਸ਼ ਵਿਚ ਸੁਸ਼ਮਿਤਾ ਨੇ ਲਿਖਿਆ- ਮੇਰੇ ਪਤੀ ਨੂੰ ਮਾਫ ਨਾ ਕਰਨਾ। ਜਾਣਕਾਰੀ ਮੁਤਾਬਕ ਸੁਸ਼ਮਿਤਾ ਨੇ ਆਪਣੇ ਪਤੀ ਦੀ ਪ੍ਰਤਾੜਨਾ ਤੋਂ ਤੰਗ ਆ ਕੇ ਇਹ ਕਦਮ ਚੁੱਕਿਆ ਹੈ। ਸੁਸ਼ਮਿਤਾ ਦਾ ਵਿਆਹ ਇਕ ਨਿੱਜੀ ਕੰਪਨੀ ਵਿਚ ਕੰਮ ਕਰਨ ਵਾਲੇ ਸ਼ਰਤ ਕੁਮਾਰ ਨਾਲ ਹੋਇਆ ਸੀ। ਅੰਨਪੁਰਨੇਸ਼ਵਰੀ ਨਗਰ ਪੁਲਸ ਨੇ ਕੇਸ ਦਰਜ ਕਰ ਲਿਆ ਹੈ ਤੇ ਆਰੋਪੀ ਸ਼ਰਤ ਕੁਮਾਰ ਫਰਾਰ ਹੈ।
ਸੁਸ਼ਮਿਤਾ ਨੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਆਪਣੀ ਮਾਂ ਨੂੰ ਇੱਕ ਵਾਇਸ ਮੈਸੇਜ ਭੇਜਿਆ, ਜਿਸ ਵਿੱਚ ਉਸਨੇ ਕਿਹਾ ਸੀ, ‘ਉਸਦੇ ਪਤੀ ਨੂੰ ਨਾ ਛੱਡਣਾ। ਮੈਂ ਆਪਣੇ ਪਤੀ ਨੂੰ ਪ੍ਰਤਾੜਤ ਨਾ ਕਰਨ ਲਈ ਲੱਖ ਮਿੰਨਤਾ ਕੀਤੀਆਂ ਤੇ ਬੇਨਤੀ ਵੀ ਕੀਤੀ ਕਿ ਮੈਨੂੰ ਮਾਫ ਕਰ ਦੋ, ਮੈਨੂੰ ਪਰੇਸ਼ਾਨ ਨਾ ਕਰੋ, ਪਰ ਉਹ ਰਾਜ਼ੀ ਨਹੀਂ ਹੋਇਆ। ਹੋ ਸਕਦਾ ਹੈ ਕਿ ਮੈਂ ਆਪਣੇ ਕਰਮਾਂ ਦੀ ਹੀ ਸਜਾ ਭੁਗਤ ਰਹੀ ਹਾਂ।’

ਆਪਣੇ ਸੰਦੇਸ਼ ਵਿਚ ਸੁਸ਼ਮਿਤਾ ਨੇ ਆਪਣੇ ਵਿਆਹ ਵਿਚ ਹੋ ਰਹੀਆਂ ਮੁਸ਼ਕਲਾਂ ਦਾ ਪ੍ਰਗਟਾਵਾ ਕੀਤਾ। ਉਸਨੇ ਕਿਹਾ, ‘ਮੈਂ ਇਸ ਬਾਰੇ ਕਿਸੇ ਨੂੰ ਨਹੀਂ ਦੱਸਿਆ। ਮੇਰੇ ਪਤੀ ਨੇ ਮੈਨੂੰ ਇੱਕ ਸ਼ਬਦ ਬੋਲਣ ਦੀ ਆਗਿਆ ਨਹੀਂ ਦਿੱਤੀ। ਮੈਨੂੰ ਹਮੇਸ਼ਾ ਘਰ ਛੱਡ ਕੇ ਆਉਣ ਦੀ ਗਲ ਕੇ ਕਹਿ ਕੇ ਪ੍ਰਤਾੜੀਤ ਕਰਦਾ ਸੀ। ਮੈਂ ਉਸਦੇ ਘਰ ਨਹੀਂ ਮਰਨਾ ਚਾਹੁੰਦੀ’

ਪਰਿਵਾਰ ਦੀ ਚਿੰਤਾ ਕਰਦੇ ਹੋਏ ਸੁਸ਼ਮਿਤਾ ਨੇ ਆਪਣੀ ਮਾਂ ਨੂੰ ਕਿਹਾ, ‘ਅੰਮਾ, ਮੈਂ ਤੁਹਾਨੂੰ ਬਹੁਤ ਯਾਦ ਕਰਦੀ ਹਾਂ। ਮੈਨੂੰ ਪਤਾ ਹੈ ਕਿ ਮੇਰਾ ਛੋਟਾ ਭਰਾ ਸਚਿਨ ਤੁਹਾਡੀ ਦੇਖਭਾਲ ਕਰ ਸਕਦਾ ਹੈ। ਮੇਰੇ ਅੰਤਮ ਸੰਸਕਾਰ ਮੇਰੀ ਜੱਦੀ ਰਿਹਾਇਸ਼ ‘ਤੇ ਕਰਨਾ।
ਪੁਲਿਸ ਸੂਤਰਾਂ ਨੇ ਦੱਸਿਆ ਕਿ ਸਿੰਗਰ ਨੇ ਐਤਵਾਰ ਰਾਤ ਨੂੰ ਖੁਦਕੁਸ਼ੀ ਕਰ ਲਈ। ਉਸਦਾ ਵਿਆਹ ਕਰੀਬ ਡੇਢ ਸਾਲ ਪਹਿਲਾਂ ਸ਼ਰਤ ਕੁਮਾਰ ਨਾਲ ਹੋਇਆ ਸੀ, ਦੋਵਾਂ ਵਿਚਾਲੇ ਤਕਰਾਰ ਸ਼ੁਰੂ ਹੋ ਗਈ ਸੀ। ਉਸਨੇ ਕੰਨੜ ਫਿਲਮਾਂ ਸ਼੍ਰੀਸਾਮਾਨਯ ਅਤੇ ਹਲੂ ਠੱਪਾ ਵਿੱਚ ਗੀਤ ਗਾਏ ਸਨ। ਪੁਲਿਸ ਨੇ ਕਿਹਾ ਕਿ ਉਸਦੀ ਮਾਂ ਨੇ ਦੋਸ਼ ਲਾਇਆ ਹੈ ਕਿ ਉਸਦਾ ਬੇਟੀ ਨੂੰ ਦਹੇਜ ਪ੍ਰਤਾੜਤਾ ਤੋਂ ਤੰਗ ਸੀ।